ਗਰਮਾ-ਗਰਮ ਮੂੰਗੀ ਦੀ ਦਾਲ ਦੇ ਹਲਵੇ ਸੁਆਦ ਹਰ ਕਿਸੇ ਨੂੰ ਖੂਬ ਪਸੰਦ ਆਉਂਦਾ ਹੈ। ਅੱਜ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਆਸਾਨ ਢੰਗ ਦੇ ਨਾਲ ਘਰ ਦੇ ਵਿੱਚ ਇਸ ਨੂੰ ਤਿਆਰ ਕਰ ਸਕਦੇ ਹੋ।



ਸਮੱਗਰੀ- ਪੀਲੀ ਮੂੰਗੀ ਦੀ ਦਾਲ (ਭਿੱਜੀ)- ਇੱਕ ਕੌਲੀ, ਦੇਸੀ ਘਿਓ - ਅੱਧਾ ਕੱਪ, ਦੁੱਧ - ਇੱਕ ਗਲਾਸ, ਖੰਡ - 2 ਕੱਪ, ਇਲਾਇਚੀ ਪਾਊਡਰ- ਅੱਧਾ ਚਮਚ, ਕੇਸਰ- ਇੱਕ ਚੁਟਕੀ, ਕੱਟੇ ਹੋਏ ਬਦਾਮ-ਲੋੜ ਅਨੁਸਾਰ



ਮੂੰਗੀ ਦੀ ਦਾਲ ਦਾ ਹਲਵਾ ਬਣਾਉਣ ਲਈ ਭਿੱਜੀ ਮੂੰਗੀ ਦਾਲ 'ਚੋਂ ਵਾਧੂ ਪਾਣੀ ਕੱਢ ਲਓ ਅਤੇ ਇਸ ਨੂੰ ਮਿਕਸਰ 'ਚ ਮੋਟੇ-ਮੋਟੇ ਪੀਸ ਲਓ।



ਇਸ ਤੋਂ ਬਾਅਦ ਇਸ 'ਚ ਅੱਧਾ ਗਲਾਸ ਗਰਮ ਦੁੱਧ ਅਤੇ ਕੇਸਰ ਪਾ ਕੇ ਮਿਕਸ ਕਰ ਲਓ ਅਤੇ ਫਿਰ ਇਕ ਪਾਸੇ ਰੱਖ ਦਿਓ।



ਹੁਣ ਇਕ non-stick pan 'ਚ ਘਿਓ ਪਾ ਕੇ ਘੱਟ ਅੱਗ 'ਤੇ ਗਰਮ ਕਰੋ।



ਫਿਰ ਮੂੰਗੀ ਦੀ ਦਾਲ ਦਾ ਮਿਸ਼ਰਣ ਪਾਓ ਅਤੇ ਇਸ ਨੂੰ ਹੌਲੀ ਅੱਗ 'ਤੇ ਲਗਪਗ 20 ਮਿੰਟ ਤੱਕ ਪਕਾਓ।



ਜਦੋਂ ਦਾਲ ਦਾ ਕੱਚਾਪਣ ਖਤਮ ਹੋ ਜਾਵੇ ਤਾਂ ਸਮਝ ਲਓ ਕਿ ਦਾਲ ਦਾ ਮਿਸ਼ਰਣ ਪੱਕ ਗਿਆ ਹੈ।



ਹੁਣ ਇਸ 'ਚ ਦੁੱਧ ਅਤੇ ਥੋੜ੍ਹਾ ਗਰਮ ਪਾਣੀ ਪਾਓ ਅਤੇ 10-15 ਮਿੰਟ ਤੱਕ ਹਿਲਾਉਂਦੇ ਰਹੋ।



ਇਸ ਤੋਂ ਬਾਅਦ ਇਸ 'ਚ ਚੀਨੀ ਮਿਲਾ ਕੇ ਪਕਾਓ ਅਤੇ ਦੁੱਧ 'ਚ ਅੱਧਾ ਚਮਚ ਇਲਾਇਚੀ ਪਾਊਡਰ ਅਤੇ ਕੇਸਰ ਮਿਲਾ ਕੇ ਜੋ ਮਿਸ਼ਰਣ ਬਣਾਇਆ ਗਿਆ ਸੀ, ਉਸ ਨੂੰ ਵੀ ਮਿਲਾ ਲਓ।



ਹੁਣ ਇਸ ਨੂੰ ਗੈਸ ਤੋਂ ਉਤਾਰ ਲਓ, ਇਸ ਤੋਂ ਬਾਅਦ ਉੱਪਰੋਂ ਕੱਟੇ ਹੋਏ ਬਦਾਮ ਪਾਓ ਅਤੇ ਹੁਣ ਇਹ ਸਰਵ ਕਰਨ ਦੇ ਲਈ ਤਿਆਰ ਹੈ।