ਚਾਹ ਪੀਣਾ ਬਹੁਤ ਲੋਕ ਪਸੰਦ ਕਰਦੇ ਹਨ। ਭਾਰਤ ਵਿੱਚ ਚਾਹ ਪੀਣ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਚਾਹ ਪੀਣ ਨਾਲ ਸਰੀਰ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਅਜਿਹੇ ਵਿੱਚ ਜੇ ਤੁਸੀਂ ਚਾਹ ਛੱਡ ਦਿੰਦੇ ਹੋ ਤਾਂ ਤੁਹਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਚਾਹ ਵਿੱਚ ਕੈਫੀਨ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿੱਚ ਚਾਹ ਛੱਡਣ ਨਾਲ ਨੀਂਦ ਵਿੱਚ ਸੁਧਾਰ ਹੁੰਦਾ ਹੈ ਤੇ ਚੰਗੀ ਨੀਂਦ ਆਉਂਦੀ ਹੈ। ਚਾਹ ਵਿੱਚ ਪਈ ਖੰਡ ਤੇ ਕੈਫੀਨ ਮੋਟੈਬਲਿਜ਼ਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ਵਿੱਚ ਚਾਹ ਛੱਡਣ ਨਾਲ ਤੁਸੀਂ ਫਿੱਟ ਹੋ ਸਕਦੇ ਹੋ ਤੇ ਭਾਰ ਭਾਰ ਘਟਾ ਸਕਦੇ ਹੋ। ਚਾਹ ਵਿੱਚ ਟੈਨਿਨ ਹੁੰਦਾ ਹੈ ਜੋ ਦੰਦਾਂ ਦੀ ਸਫੈਦੀ ਨੂੰ ਖ਼ਰਾਬ ਕਰਦਾ ਹੈ। ਇੱਕ ਮਹੀਨੇ ਤੱਕ ਚਾਹ ਛੱਡਣ ਨਾਲ ਦੰਦ ਸਾਫ਼ ਤੇ ਸਿਹਤਮੰਦ ਰਹਿੰਦੇ ਹਨ। ਚਾਹ ਵਿੱਚ ਖੰਡ ਹੁੰਦੀ ਹੈ ਜਿਸ ਨਾਲ ਸ਼ੂਗਰ ਲੈਵਲ ਪ੍ਰਭਾਵਿਤ ਹੁੰਦਾ ਹੈ। ਜ਼ਿਆਦਾ ਚਾਹ ਪੀਣ ਨਾਲ ਪਾਚਨ ਸਬੰਧੀ ਦਿੱਕਤਾਂ ਆ ਸਕਦੀਆਂ ਹਨ। ਇਸ ਲਈ ਚਾਹ ਨੂੰ ਛੱਡ ਦੇਣਾ ਚਾਹੀਦਾ ਹੈ।