Real vs Fake Besan: ਛੋਲਿਆਂ ਤੋਂ ਬੇਸਣ ਤਿਆਰ ਕੀਤਾ ਜਾਂਦਾ ਹੈ। ਬੇਸਨ ਜੋ ਕਿ ਪੀਲੇ ਰੰਗ ਦਾ ਹੁੰਦਾ ਹੈ। ਪਰ ਹਰ ਪੀਲੇ ਰੰਗ ਵਾਲਾ ਅਸਲੀ ਬੇਸਨ ਨਹੀਂ ਹੁੰਦਾ। ਠੰਡ ਦੇ ਵਿੱਚ ਪਕੌੜਿਆਂ ਦਾ ਖੂਬ ਆਨੰਦ ਲਿਆ ਜਾਂਦਾ ਹੈ। ਜੋ ਕਿ ਬੇਸਨ (Besan) ਤੋਂ ਹੀ ਤਿਆਰ ਹੁੰਦੇ ਹਨ। ਇੰਨ੍ਹੀਂ ਦਿਨੀਂ ਵਿਆਹ ਵਾਲਾ ਸੀਜ਼ਨ ਚੱਲ ਰਿਹਾ ਹੈ, ਜਿਸ ਕਰਕੇ ਲੋਕ ਵਿਆਹ ਵਾਲੇ ਪ੍ਰੋਗਰਾਮਾਂ ਦੇ ਵਿੱਚ ਪਕੌੜੇ ਜ਼ਰੂਰ ਖਾਂਦੇ ਹਨ। ਦੱਸ ਦਈਏ ਇੰਨ੍ਹੀਂ ਦਿਨੀਂ ਬਾਜ਼ਾਰਾਂ ਦੇ ਵਿੱਚ ਬੇਸਨ ਦੇ ਨਾਮ 'ਤੇ ਤੁਹਾਨੂੰ ਮਿਲਾਵਟੀ ਬੇਸਨ ਵੇਚਿਆ ਜਾ ਰਿਹਾ ਹੈ। ਇਹ ਨਕਲੀ ਬੇਸਨ ਤੁਹਾਡੇ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਸਾਨੂੰ ਪਕੌੜਿਆਂ ਦਾ ਆਨੰਦ ਜ਼ਰੂਰ ਲੈਣਾ ਚਾਹੀਦਾ ਹੈ, ਪਰ ਧਿਆਨ ਦਿਓ ਕਿ ਇਸ ਨੂੰ ਬਣਾਉਣ ਲਈ ਬੇਸਨ ਦਾ ਆਟਾ ਕਿੰਨਾ ਸ਼ੁੱਧ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਆਸਾਨ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਅਸਲੀ ਅਤੇ ਮਿਲਾਵਟੀ ਬੇਸਨ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕਦੀ ਹੈ। ਕਿਸੇ ਵੀ ਖਾਣ-ਪੀਣ ਵਾਲੀ ਵਸਤੂ ਵਿੱਚ ਮਿਲਾਵਟ ਕਰਨ ਦਾ ਅਸਲ ਮਕਸਦ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਹੁੰਦਾ ਹੈ, ਪਰ ਅਜਿਹੇ ਵਪਾਰੀ ਇਹ ਨਹੀਂ ਸੋਚਦੇ ਕਿ ਇਸ ਦਾ ਗਾਹਕ ਦੀ ਸਿਹਤ ’ਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ। ਕੁੱਝ ਲੋਕ ਇਸ ਵਿਚ ਮੱਕੀ ਦਾ ਆਟਾ ਪਾਉਂਦੇ ਹਨ ਜਦਕਿ ਕੁੱਝ ਲੋਕ ਕਣਕ ਦਾ ਆਟਾ ਮਿਲਾਉਂਦੇ ਹਨ। ਅੱਖਾਂ ਨੂੰ ਦੇਖ ਕੇ ਬੇਸਨ ਦੇ ਆਟੇ ਦੀ ਗੁਣਵੱਤਾ ਨੂੰ ਪਛਾਣਨਾ ਅਸੰਭਵ ਹੈ ਅਤੇ ਅੱਜ ਕੱਲ੍ਹ ਪੈਕ ਕੀਤੇ ਅਤੇ ਖੁੱਲ੍ਹੇ ਬੇਸਨ ਦੇ ਆਟੇ ਵਿੱਚ ਭਾਰੀ ਮਿਲਾਵਟ ਹੁੰਦੀ ਹੈ। ਇਸ ਦੀ ਪਛਾਣ ਕਰਨ ਲਈ ਹਾਈਡ੍ਰੋਕਲੋਰਿਕ ਐਸਿਡ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਕਟੋਰੀ ਵਿੱਚ 2 ਤੋਂ 3 ਚਮਚ ਬੇਸਨ ਦਾ ਆਟਾ ਲਓ ਅਤੇ ਪਾਣੀ ਪਾ ਕੇ ਪੇਸਟ ਤਿਆਰ ਕਰੋ। ਇਸ 'ਚ 2 ਚਮਚ ਹਾਈਡ੍ਰੋਕਲੋਰਿਕ ਐਸਿਡ ਪਾਓ ਅਤੇ ਕੁਝ ਮਿੰਟਾਂ ਤੱਕ ਇੰਤਜ਼ਾਰ ਕਰੋ। ਜੇਕਰ ਬੇਸਨ ਦਾ ਰੰਗ ਲਾਲ ਹੋ ਜਾਵੇ ਤਾਂ ਸਮਝੋ ਕਿ ਇਹ ਮਿਲਾਵਟ ਦਾ ਨਤੀਜਾ ਹੈ। ਨਿੰਬੂ ਦੀ ਵਰਤੋਂ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ, ਇਸਦੀ ਮਦਦ ਨਾਲ ਤੁਸੀਂ ਅਸਲੀ ਅਤੇ ਨਕਲੀ ਬੇਸਨ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ, ਤੁਹਾਨੂੰ ਬੱਸ ਇੱਕ ਛੋਟਾ ਜਿਹਾ ਪ੍ਰਯੋਗ ਕਰਨਾ ਹੈ। ਇਸ ਦੇ ਲਈ ਇਕ ਭਾਂਡੇ 'ਚ 3 ਚਮਚ ਬੇਸਨ ਦਾ ਆਟਾ ਲਓ ਅਤੇ ਉਸੇ ਚਮਚ ਵਿੱਚ ਨਿੰਬੂ ਦਾ ਰਸ ਮਿਲਾ ਲਓ। ਹੁਣ ਇਸ ਵਿਚ ਹਾਈਡ੍ਰੋਕਲੋਰਿਕ ਐਸਿਡ ਵੀ ਮਿਲਾਓ। ਜੇਕਰ 5 ਮਿੰਟ ਤੱਕ ਇਸ ਨੂੰ ਛੱਡਣ ਤੋਂ ਬਾਅਦ ਬੇਸਨ ਦਾ ਰੰਗ ਭੂਰਾ ਜਾਂ ਲਾਲ ਹੋ ਜਾਵੇ ਤਾਂ ਸਮਝੋ ਕਿ ਇਸ ਵਿੱਚ ਮਿਲਾਵਟ ਹੋ ਗਈ ਹੈ।