ਕਿਡਨੀ ਫੇਲ ਹੋਣ ਕਰਕੇ ਕਿਸੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਕਿਡਨੀ ਫੇਲ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਕਿਡਨੀ ਫੇਲ ਹੋਣ ਕਰਕੇ ਸਰੀਰ ਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ ਜਿਨ੍ਹਾਂ ਵਿਚੋਂ ਇੱਕ ਡਾਇਬਟੀਜ਼ ਦੀ ਬਿਮਾਰੀ ਹੈ ਸਰੀਰ ਵਿੱਚ ਬਲੱਡ ਸ਼ੂਗਰ ਵਧਣ ਨਾਲ ਵੀ ਕਿਡਨੀ ਫੇਨ ਹੋਣ ਦਾ ਖਤਰਾ ਵੱਧ ਜਾਂਦਾ ਹੈ ਯੂਰੀਨਰੀ ਇਨਫੈਕਸ਼ਨ ਹੋਣ ਕਰਕੇ ਵੀ ਕਿਡਨੀ ਫੇਲ ਹੋ ਸਕਦੀ ਹੈ ਇਨਫੈਕਸ਼ਨ ਹੋਣ ਕਰਕੇ ਕਿਡਨੀ ਦੇ ਸੈਲ ਡੈਮੇਜ ਹੋ ਸਕਦੇ ਹਨ ਇਸ ਤੋਂ ਇਲਾਵਾ ਜਿਹੜੇ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਲੋਕਾਂ ਨੂੰ ਕਿਡਨੀ ਫੇਲ ਹੋਣ ਦਾ ਖਤਰਾ ਵੱਧ ਰਹਿੰਦਾ ਹੈ ਸਰੀਰ ਵਿੱਚ ਹੇਪੇਟਾਈਟਸ ਵਾਇਰਸ ਦਾ ਹੋਣਾ ਵੀ ਕਿਡਨੀ ਫੇਲ ਹੋਣ ਦਾ ਕਾਰਨ ਬਣ ਸਕਦਾ ਹੈ