ਅੱਜਕੱਲ੍ਹ ਜ਼ਿਆਦਾਤਰ ਘਰਾਂ ਵਿੱਚ ਡੇਅਰੀ ਪ੍ਰੋਡਕਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਡੇਅਰੀ ਪ੍ਰੋਡਕਟ ਦੀ ਜ਼ਿਆਦਾ ਵਰਤੋਂ ਕਰਨਾ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਆਓ ਜਾਣਦੇ ਹਾਂ ਸਿਹਤ ਨੂੰ ਹੁੰਦੇ ਕੀ ਨੁਕਸਾਨ ਦੁੱਧ ਨੂੰ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕਦੇ-ਕਦੇ ਦੁੱਧ ਤੁਹਾਡੇ ਲੀਵਰ ਅਤੇ ਕਿਡਨੀ ਦੇ ਲਈ ਖਤਰਨਾਕ ਬਣ ਸਕਦਾ ਹੈ ਕਿਉਂਕਿ ਡੇਅਰੀ ਪ੍ਰੋਡਕਟ ਵਿੱਚ ਆਉਣ ਵਾਲੇ ਦੁੱਧ ਵਿੱਚ ਮਿਲਾਵਟ ਹੁੰਦੇ ਹਨ ਇਸ ਲਈ ਡੇਅਰੀ ਪ੍ਰੋਡਕਟ ਦੀ ਵਰਤੋਂ ਵੱਧ ਮਾਤਰਾ ਵਿੱਚ ਨਹੀਂ ਕਰਨੀ ਚਾਹੀਦੀ ਹੈ ਵੱਧ ਮਾਤਰਾ ਵਿੱਚ ਵਰਤੋਂ ਕਰਨ ਨਾਲ ਬੇਚੈਨੀ, ਥਕਾਵਟ ਅਤੇ ਸੁਸਤੀ ਵਰਗੀ ਸਮੱਸਿਆ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਦੁੱਧ ਵਾਲੀਆਂ ਚੀਜ਼ਾਂ ਵਿੱਚ ਏ1 ਕੈਸੀਈਨ ਮਿਲਿਆ ਹੁੰਦਾ ਹੈ ਜਿਸ ਨਾਲ ਤੁਹਾਡੇ ਅੰਤੜੀਆਂ ਵਿੱਚ ਸੋਜ ਆ ਸਕਦੀ ਹੈ