ਚਾਹ ਕਈ ਲੋਕਾਂ ਲਈ ਐਨਰਜੀ ਡ੍ਰਿੰਕ ਦਾ ਕੰਮ ਕਰਦੀ ਹੈ। ਚਾਹ ਤੋਂ ਬਿਨਾਂ ਬਹੁਤ ਸਾਰੇ ਲੋਕਾਂ ਨੂੰ ਦਿਨ ਅਧੁਰਾ ਜਾਪਦਾ ਹੈ। ਅਜਿਹੇ ਵਿੱਚ ਕਈ ਵਾਰ ਚਾਹ ਦੇ ਸ਼ੌਕੀਨ ਬੇਹੀ ਚਾਪ ਵੀ ਪੀ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬੇਹੀ ਚਾਹ ਪਾਣੀ ਨਾਲ ਭਾਰੀ ਨੁਕਸਾਨ ਹੁੰਦਾ ਹੈ। ਬੇਹੀ ਚਾਹ ਪੀਣ ਨਾਲ ਸਰੀਰ ਵਿੱਚ ਬਹੁਤ ਤੇਜ਼ੀ ਨਾਲ ਤੇਜ਼ਾਬ ਬਣਦਾ ਹੈ। ਇਸ ਨਾਲ ਸਰੀਰ ਵਿੱਚ ਜਲਣ ਤੇ ਦਰਦ ਹੋਣ ਲੱਗ ਜਾਂਦਾ ਹੈ। ਬੇਹੀ ਚਾਹ ਵਿੱਚ ਬੈਕਟੀਰੀਆ ਵੀ ਬਣ ਜਾਂਦੇ ਹਨ। ਇਸ ਕਰਕੇ ਪੇਟ ਦਰਦ, ਦਸਦ ਤੇ ਭੁੱਖ ਨਾ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬੇਹੀ ਚਾਹ ਪੀਣ ਨਾਲ ਡੀਹਾਈਡ੍ਰੇਸ਼ਨ ਵੀ ਹੋ ਸਕਦੀ ਹੈ।