ਮੋਬਾਈਲ ਫੋਨ ਬਲਾਸਟ ਹੋਣ ਦੇ ਮਾਮਲੇ ਅਕਸਰ ਸਾਹਮਣੇ ਆ ਰਹੇ ਹਨ, ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਲੋਕਾਂ ਨੇ ਆਪਣੀ ਜਾਨ ਤੱਕ ਗੁਆ ਦਿੱਤੀ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੋਬਾਈਲ ਵਿੱਚ ਬਲਾਸਟ ਕਿਉਂ ਹੁੰਦੇ ਹਨ



ਮੋਬਾਈਲ ਫੋਨ ਵਿੱਚ ਬਲਾਸਟ ਹੋਣ ਦੇ ਮੁੱਖ ਕਾਰਨ ਲਿਥੀਅਮ-ਆਇਨ ਬੈਟਰੀਆਂ ਦੀ ਓਵਰਹੀਟਿੰਗ ਹੈ



ਅਕਸਰ ਲੋਕ ਘੰਟਿਆਂ-ਘੰਟਿਆਂ ਤੱਕ ਮੋਬਾਈਲ ਨੂੰ ਚਾਰਜਿੰਗ ‘ਤੇ ਲਾ ਕੇ ਛੱਡ ਦਿੰਦੇ ਹਨ, ਜੋ ਕਿ ਮੋਬਾਈਲ ਬਲਾਸਟ ਹੋਣ ਦਾ ਕਾਰਨ ਬਣ ਜਾਂਦਾ ਹੈ



ਜਦੋਂ ਅਸੀਂ ਮੋਬਾਈਲ ਨੂੰ ਚਾਰਜਿੰਗ ‘ਤੇ ਲਾਉਂਦੇ ਹਾਂ ਤਾਂ ਮੋਬਾਈਲ ਦੇ ਅੰਦਰ ਮੌਜੂਦ ਕੰਪੋਨੇਂਟ ਤੇਜ਼ੀ ਨਾਲ ਰਿਐਕਸ਼ਨ ਕਰਦੇ ਹਨ



ਤੇਜ਼ੀ ਨਾਲ ਰਿਐਕਸ਼ਨ ਹੋਣ ਕਰਕੇ ਬੈਟਰੀ ‘ਚੋਂ ਹੀਟ ਨਿਕਲਦੀ ਹੈ, ਜਿਸ ਕਰਕੇ ਮੋਬਾਈਲ ਫੱਟ ਜਾਂਦਾ ਹੈ



ਉੱਥੇ ਹੀ ਕਈ ਵਾਰ ਲੋਕ ਖਰਾਬ ਬੈਟਰੀ ਜਾਂ ਫੁੱਲੀ ਹੋਈ ਬੈਟਰੀ ਦੀ ਵਰਤੋਂ ਕਰਦੇ ਰਹਿੰਦੇ ਹਨ, ਜੋ ਕਿ ਖ਼ਤਰਨਾਕ ਸਾਬਤ ਹੋ ਸਕਦਾ ਹੈ



ਕਈ ਮਾਮਲੇ ਅਜਿਹੇ ਵੀ ਦੇਖੇ ਗਏ ਹਨ ਜਿਸ ਵਿੱਚ ਬੈਟਰੀ ਇਲੈਕਟ੍ਰੋਡ ਸ਼ਾਰਟਿੰਗ ਦੀ ਵਜ੍ਹਾ ਨਾਲ ਬਲਾਸਟ ਹੋ ਜਾਂਦੇ ਹਨ



ਇਲੈਕਟ੍ਰੋਲਾਈਟ ਹਾਈ ਟੈਮਪਰੇਚਰ ਬੈਟਰੀ ਵਿੱਚ ਹੀਟ ਪੈਦਾ ਕਰਦਾ ਹੈ, ਜੋ ਕਿ ਬਲਾਸਟ ਦਾ ਕਾਰਨ ਬਣ ਜਾਂਦਾ ਹੈ



ਕਈ ਲੋਕ ਮੋਬਾਈਲ ਦੇ ਕਵਰ ਨਾਲ ਚਾਰਜਿੰਗ ‘ਤੇ ਲਾ ਦਿੰਦੇ ਹਨ ਜਿਸ ਕਰਕੇ ਮੋਬਾਈਲ ਓਵਰ ਹੀਟ ਹੋ ਕੇ ਫੱਟ ਜਾਂਦਾ ਹੈ