ਸਬਜ਼ੀਆਂ ਖਰੀਦਣ ਤੋਂ ਬਾਅਦ ਉਨ੍ਹਾਂ ਨੂੰ ਘਰ ਲਿਆ ਕੇ ਪਹਿਲਾਂ ਧੋ ਲਓ



ਹਰੀ ਸਬਜ਼ੀਆਂ ਨੂੰ ਤਾਂ ਪੂੰਝ ਕੇ ਅਸੀਂ ਫਰਿੱਜ ਵਿੱਚ ਰੱਖ ਦਿੰਦੇ ਹਾਂ



ਪਰ ਜਿਹੜੀਆਂ ਸਬਜ਼ੀਆਂ ਨੂੰ ਅਸੀਂ ਫਰਿੱਜ ਵਿੱਚ ਨਹੀਂ ਰੱਖ ਸਕਦੇ, ਉਨ੍ਹਾਂ ਨੂੰ ਖਰਾਬ ਹੋਣ ਤੋਂ ਅਸੀਂ ਕਿਵੇਂ ਬਚਾ ਸਕਦੇ ਹਾਂ



ਆਓ ਜਾਣਦੇ ਹਾਂ ਗਰਮੀਆਂ ਵਿੱਚ ਆਲੂ ਅਤੇ ਪਿਆਜ਼ ਨੂੰ ਰੱਖਣ ਦਾ ਤਰੀਕਾ



ਜਦੋਂ ਵੀ ਆਲੂ ਖਰੀਦਦੇ ਹੋ ਤਾਂ ਉਸ ਨੂੰ ਰੱਖਣ ਲਈ ਕਾਗਜ਼ ਦੇ ਲਿਫਾਫੇ ਦੀ ਵਰਤੋਂ ਕਰੋ



ਆਲੂ ਨੂੰ ਠੰਡੀ ਥਾਂ 'ਤੇ ਰੱਖੋ ਅਤੇ ਸਿੱਧੀ ਧੁੱਪ ਤੋਂ ਬਚਾਓ



ਆਲੂ ਨੂੰ ਬਜ਼ਾਰ ਤੋਂ ਲਿਆਉਣ ਤੋਂ ਬਾਅਦ ਧੋ ਲਓ ਅਤੇ ਫਿਰ ਚੰਗੀ ਤਰ੍ਹਾਂ ਸੁਕਾ ਲਓ



ਪਿਆਜ਼ ਨੂੰ ਰੱਖਣ ਤੋਂ ਪਹਿਲਾਂ ਇਹ ਧਿਆਨ ਦਿਓ ਕਿ ਉਹ ਗਿੱਲੇ ਨਾ ਹੋਣ ਨਹੀਂ ਤਾਂ ਇਹ ਤੁਰੰਤ ਸੜ ਜਾਣਗੇ



ਪਿਆਜ਼ ਨੂੰ ਹਮੇਸ਼ਾ ਹਵਾ ਵਾਲੀ ਥਾਂ 'ਤੇ ਰੱਖਣਾ ਚਾਹੀਦਾ ਹੈ



ਪਿਆਜ਼ ਨੂੰ ਬਾਕੀ ਸਬਜ਼ੀਆਂ ਅਤੇ ਫਲਾਂ ਨਾਲ ਨਾ ਰੱਖੋ