ਦੀਵਾਲੀ ਤੋਂ ਪਹਿਲਾਂ ਘਰ ਦੀ ਸਫਾਈ ਵਿੱਚ ਰਸੋਈ ਮੁੱਖ ਹੁੰਦੀ ਹੈ। ਗੈਸ ਬਰਨਰ ਤੇਲ ਅਤੇ ਮਸਾਲਿਆਂ ਦੇ ਦਾਗਾਂ ਨਾਲ ਗੰਦੇ ਹੋ ਜਾਂਦੇ ਹਨ, ਜਿਸ ਨਾਲ ਗੈਸ ਵੱਧ ਖਰਚ ਹੁੰਦੀ ਹੈ ਅਤੇ ਖਾਣਾ ਬਣਾਉਣ ਵਿੱਚ ਸਮਾਂ ਵੱਧ ਲੱਗਦਾ ਹੈ।

ਨਿਯਮਤ ਸਫਾਈ ਨਾਲ ਬਰਨਰ ਦੀ ਲੌ ਸਥਿਰ ਰਹਿੰਦੀ ਹੈ ਅਤੇ ਰਸੋਈ ਸਾਫ ਸੁਥਰੀ ਰਹਿੰਦੀ ਹੈ।

ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਗੈਸ ਬਰਨਰ ਪੂਰੀ ਤਰ੍ਹਾਂ ਠੰਢਾ ਹੋ ਗਿਆ ਹੈ। ਗਰਮ ਬਰਨਰ ਦੀ ਸਫਾਈ ਕਰਨ ਨਾਲ ਸੜਨ ਦਾ ਖਤਰਾ ਹੋ ਸਕਦਾ ਹੈ।

ਬਰਨਰ ਦਾ ਟੌਪ, ਨੌਬਜ਼ ਅਤੇ ਹੋਰ ਹਿੱਸੇ ਸੰਭਾਲ ਨਾਲ ਹਟਾਓ ਅਤੇ ਇਕ ਪਾਸੇ ਰੱਖੋ। ਹਿੱਸਿਆਂ ਨੂੰ ਸਹੀ ਕ੍ਰਮ ਵਿੱਚ ਰੱਖੋ ਤਾਂ ਕਿ ਦੁਬਾਰਾ ਜੋੜਨ ਵਿੱਚ ਆਸਾਨੀ ਰਹੇ।

ਪੁਰਾਣੇ ਟੂਥਬ੍ਰਸ਼ ਜਾਂ ਸਾਫ ਸੁੱਕੇ ਬ੍ਰਸ਼ ਨਾਲ ਬਰਨਰ ਦੇ ਛੇਦ ਅਤੇ ਸਤਹ ਨੂੰ ਸਾਫ ਕਰੋ। ਛੋਟੇ ਛੇਦ ਸਾਫ ਕਰਨ ਲਈ ਟੂਥਪਿਕ ਜਾਂ ਪਿੰਨ ਵਰਤੋਂ, ਪਰ ਸਾਵਧਾਨੀ ਨਾਲ।

ਬਰਨਰ ਦੇ ਹਟਾਉਣ ਯੋਗ ਹਿੱਸਿਆਂ ਨੂੰ ਗਰਮ ਪਾਣੀ ਅਤੇ ਡਿਸਵਾਸ਼ ਲਿਕਵਿਡ ਨਾਲ ਸਾਫ ਕਰੋ। ਇਸ ਲਈ ਇੱਕ ਟੱਬ ਵਿੱਚ ਗਰਮ ਪਾਣੀ ਲਵੋ ਅਤੇ ਉਸ ਵਿੱਚ 1-2 ਚਮਚ ਡਿਸਵਾਸ਼ ਲਿਕਵਿਡ ਮਿਲਾਓ।

ਬਰਨਰ ਦੇ ਹਿੱਸਿਆਂ ਨੂੰ 15-20 ਮਿੰਟ ਲਈ ਭਿੱਜੋ ਕੇ ਛੱਡ ਦਿਓ। ਹੁਣ ਸਕ੍ਰਬ ਜਾਂ ਸਪੰਜ ਨਾਲ ਗ੍ਰੀਸ ਅਤੇ ਦਾਗ ਹਟਾਓ। ਜ਼ਿੱਦੀ ਦਾਗ ਲਈ ਪੁਰਾਣੇ ਟੂਥਬ੍ਰਸ਼ ਦੀ ਵਰਤੋਂ ਕਰੋ।

ਜ਼ਿੱਦੀ ਗ੍ਰੀਸ ਅਤੇ ਦਾਗ ਹਟਾਉਣ ਲਈ ਕੁਦਰਤੀ ਕਲੀਨਰ ਵਰਤੋਂ। ਇਸ ਲਈ ਬਰਨਰ ‘ਤੇ ਵ੍ਹਾਈਟ ਵਿਨੇਗਰ ਛਿੜਕੋ ਅਤੇ 10 ਮਿੰਟ ਲਈ ਛੱਡ ਦਿਓ।

ਉਸ ਤੋਂ ਬਾਅਦ ਬੇਕਿੰਗ ਸੋਡਾ ਛਿੜਕੋ। ਇਸ ਨਾਲ ਬੁਲਬੁਲੇ ਬਣਨਗੇ ਜੋ ਗੰਦਗੀ ਨੂੰ ਢਿੱਲਾ ਕਰਦੇ ਹਨ। ਫਿਰ ਸਪੰਜ ਜਾਂ ਕਪੜੇ ਨਾਲ ਰਗੜ ਕੇ ਸਾਫ ਕਰੋ ਅਤੇ ਗਰਮ ਪਾਣੀ ਨਾਲ ਧੋ ਲਵੋ।

ਬਰਨਰ ਦੇ ਛੋਟੇ ਛੇਦ ਸਾਫ ਕਰੋ ਤਾਂ ਜੋ ਲੌ ਇਕਸਾਰ ਰਹੇ। ਇਸ ਲਈ ਟੂਥਪਿਕ, ਪਿੰਨ ਜਾਂ ਬਰਨਰ ਕਲੀਨਿੰਗ ਬ੍ਰਸ਼ ਨਾਲ ਛੇਦਾਂ ਵਿੱਚ ਜੰਮੀ ਗੰਦਗੀ ਹਟਾਓ। ਉਸ ਤੋਂ ਬਾਅਦ ਗਰਮ ਪਾਣੀ ਅਤੇ ਡਿਸਵਾਸ਼ ਲਿਕਵਿਡ ਦੇ ਘੋਲ ਵਿੱਚ ਕੱਪੜਾ ਭਿੱਜ ਕੇ ਸਤਹ ਨੂੰ ਪੁੰਜੋ।