ਅੱਜ ਦੇ ਤੇਜ਼ ਦੌਰ ਵਿੱਚ ਕੰਮ ਦਾ ਦਬਾਅ ਅਤੇ ਹੋੜ ਲਗਾਤਾਰ ਵੱਧ ਰਹੀ ਹੈ। ਇਸ ਕਰਕੇ ਮੁਲਾਜ਼ਮਾਂ ਵਿੱਚ ਵਰਕਪਲੇਸ ਬਰਨਆਉਟ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਆਓ ਜਾਣਦੇ ਹਾਂ ਕੁੱਝ ਟਿਪਸ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।

ਵਰਕ ਅਤੇ ਪਰਸਨਲ ਲਾਈਫ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ। ਹਰ ਵੇਲੇ ਕੰਮ ਕਰਨ ਨਾਲ ਮਨ ਅਤੇ ਸਰੀਰ ਥੱਕ ਜਾਂਦੇ ਹਨ।

ਇਸ ਲਈ ਦਫਤਰ ਦਾ ਕੰਮ ਸਮੇਂ 'ਤੇ ਮੁਕੰਮਲ ਕਰਕੇ ਪਰਿਵਾਰ, ਦੋਸਤਾਂ ਅਤੇ ਆਪਣੇ ਮਨਪਸੰਦ ਕੰਮਾਂ ਲਈ ਸਮਾਂ ਕੱਢੋ। ਕਦੇ-ਕਦੇ ਛੁੱਟੀਆਂ ਲੈ ਕੇ ਮੋਬਾਈਲ ਜਾਂ ਲੈਪਟਾਪ ਤੋਂ ਵੀ ਦੂਰ ਰਹੋ, ਤਾਂ ਜੋ ਦਿਮਾਗ਼ ਨੂੰ ਆਰਾਮ ਮਿਲੇ।

ਬਰਨਆਉਟ ਅਕਸਰ ਤਦ ਹੁੰਦਾ ਹੈ ਜਦੋਂ ਅਸੀਂ ਸਾਰੇ ਕੰਮ ਇੱਕਠੇ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਇਸ ਤੋਂ ਬਚਣ ਲਈ ਕੰਮਾਂ ਨੂੰ ਪਹਿਲਤਾ ਦੇ ਆਧਾਰ 'ਤੇ ਠੀਕ ਤਰੀਕੇ ਨਾਲ ਆਰਗੇਨਾਈਜ਼ ਕਰੋ। ਟਾਈਮ ਮੈਨੇਜਮੈਂਟ ਲਈ ਤੁਸੀਂ ਪੋਮੋਡੋਰਾ ਤਕਨੀਕ (25 ਮਿੰਟ ਕੰਮ, 5 ਮਿੰਟ ਬ੍ਰੇਕ) ਜਾਂ ਆਈਜ਼ਨਹਾਵਰ ਮੈਟ੍ਰਿਕਸ ਵਰਗੀ ਤਕਨੀਕਾਂ ਦੀ ਵਰਤੋਂ ਕਰ ਸਕਦੇ ਹੋ।

ਲਗਾਤਾਰ ਕੰਮ ਕਰਨ ਨਾਲ ਮਨ ਥੱਕ ਜਾਂਦਾ ਹੈ ਤੇ ਸੋਚਣ ਦੀ ਤਾਕਤ ਘਟਦੀ ਹੈ।

ਹਰ 1-2 ਘੰਟਿਆਂ ਬਾਅਦ 5-10 ਮਿੰਟ ਦੀ ਛੋਟੀ ਬ੍ਰੇਕ ਲੈਣੀ ਚਾਹੀਦੀ ਹੈ। ਇਸ ਵੇਲੇ ਤੁਸੀਂ ਥੋੜ੍ਹਾ ਟਹਿਲ ਸਕਦੇ ਹੋ, ਸਟ੍ਰੈਚਿੰਗ ਕਰ ਸਕਦੇ ਹੋ ਜਾਂ ਅੱਖਾਂ ਬੰਦ ਕਰ ਕੇ ਧਿਆਨ ਲਗਾ ਸਕਦੇ ਹੋ। ਇਸ ਨਾਲ ਤਾਜ਼ਗੀ ਮਿਲੇਗੀ ਤੇ ਤਣਾਅ ਘਟੇਗਾ।

ਅਕਸਰ ਅਸੀਂ ਦਬਾਅ ਵਿਚ ਆ ਕੇ ਆਪਣੀ ਸਮਰੱਥਾ ਤੋਂ ਵੱਧ ਕੰਮ ਲੈ ਲੈਂਦੇ ਹਾਂ, ਜਿਸ ਨਾਲ ਥਕਾਵਟ ਤੇ ਬਰਨਆਉਟ ਹੋ ਜਾਂਦਾ ਹੈ।

ਇਸ ਤੋਂ ਬਚਣ ਲਈ ਆਪਣੇ ਹਿੱਸੇ ਦਾ ਹੀ ਕੰਮ ਕਰੋ ਅਤੇ ਜਦੋਂ ਲੋੜ ਹੋਵੇ ਤਾਂ ਬਿਨਾ ਹਿਚਕਚਾਹਟ ਤੋਂ ਨਾ ਕਹਿਣਾ ਸਿੱਖੋ। ਇਹ ਤਣਾਅ ਘਟਾਉਣ ਵਿੱਚ ਮਦਦ ਕਰੇਗਾ।

ਬਰਨਆਉਟ ਦਾ ਸਰੀਰਕ ਤੇ ਮਾਨਸਿਕ ਸਿਹਤ ਨਾਲ ਡੂੰਘਾ ਸੰਬੰਧ ਹੈ। ਨਿਯਮਤ ਕਸਰਤ, ਚੰਗੀ ਖੁਰਾਕ ਅਤੇ ਪੂਰੀ ਨੀਂਦ ਨਾਲ ਤਣਾਅ ਘਟਦਾ ਹੈ।

ਯੋਗ ਤੇ ਧਿਆਨ ਮਨ ਨੂੰ ਸ਼ਾਂਤ ਕਰਦੇ ਹਨ। ਕੈਫੀਨ ਅਤੇ ਵੱਧ ਸ਼ੂਗਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਚਿੰਤਾ ਵਧਾ ਸਕਦੀਆਂ ਹਨ।