Malaika Arora Hot Pics: ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ 49 ਸਾਲ ਦੀ ਉਮਰ ਵਿੱਚ 20 ਸਾਲ ਦੀਆਂ ਕੁੜੀਆਂ ਨੂੰ ਵੀ ਫੈਲ ਕਰਦੀ ਹੈ।

ਮਲਾਇਕਾ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਮਲਾਇਕਾ ਹਾਲ ਹੀ 'ਚ ਮਿਊਜ਼ਿਕ ਵੀਡੀਓ 'ਤੇਰਾ ਕੀ ਖਿਆਲ' 'ਚ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਨਜ਼ਰ ਆਈ ਹੈ।

ਇਸ ਵੀਡੀਓ 'ਚ ਗੁਰੂ ਰੰਧਾਵਾ ਅਤੇ ਮਲਾਇਕਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਵੀਡੀਓ 'ਚ ਅਦਾਕਾਰਾ ਕਾਫੀ ਹੌਟ ਅੰਦਾਜ਼ 'ਚ ਨਜ਼ਰ ਆਈ।

ਮਲਾਇਕਾ ਅਤੇ ਗੁਰੂ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਮਲਾਇਕਾ ਦੀਆਂ ਤਸਵੀਰਾਂ ਨੂੰ ਦੇਖ ਪ੍ਰਸ਼ੰਸ਼ਕ ਬੋਲੇ, ਯਾਰ ਮਲਾਇਕਾ ਮੈਮ ਦੇ ਸਾਹਮਣੇ 20 ਸਾਲ ਦੀਆਂ ਕੁੜੀਆਂ ਵੀ ਫੈਲ ਹਨ। ਇਸ ਲਈ ਕਹਿੰਦੇ ਆ ਉਮਰ ਅੱਗੇ ਕੁਝ ਮਾਈਨੇ ਨਹੀ ਰੱਖਦਾ ...

ਦੱਸ ਦੇਈਏ ਕਿ 'ਤੇਰਾ ਕੀ ਖਿਆਲ' ਵੀਡੀਓ ਗੀਤ 'ਚ ਮਲਾਇਕਾ ਅਰੋੜਾ ਆਪਣੇ ਹੌਟ ਅਵਤਾਰ 'ਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਡਾਂਸ ਮੂਵਜ਼ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਮੋਹ ਲਿਆ।

ਮਲਾਇਕਾ ਗੀਤ ਦੀ ਸ਼ੁਰੂਆਤ 'ਚ ਬਲੈਕ ਆਊਟਫਿਟ 'ਚ ਨਜ਼ਰ ਆਈ ਸੀ, ਜਿਸ 'ਚ ਉਸ ਨੇ ਆਪਣੇ ਡਾਂਸ ਮੂਵਜ਼ ਨੂੰ ਜ਼ਬਰਦਸਤ ਢੰਗ ਨਾਲ ਦਿਖਾਇਆ।

ਬਲੈਕ ਆਊਟਫਿਟ 'ਚ ਉਹ ਕਾਫੀ ਹੌਟ ਲੱਗ ਰਹੀ ਹੈ। ਦੱਸ ਦੇਈਏ ਕਿ ਦੋਵਾਂ ਦੀ ਕੈਮਿਸਟ੍ਰੀ ਨੇ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।

ਗੁਰੂ ਰੰਧਾਵਾ ਅਤੇ ਮਲਾਇਕਾ ਦੇ ਇਸ ਗੀਤ ਨੂੰ 12 ਮਿਲਿਅਨ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰੂ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਹੈ। ਉੱਥੇ ਹੀ ਮਲਾਇਕਾ ਆਪਣੀ ਫਿਟਨੇਸ ਨੂੰ ਲੈ ਚਰਚਾ ਵਿੱਚ ਰਹਿੰਦੀ ਹੈ।