Mansi Sharma Baby Shower Pics: ਪੰਜਾਬੀ ਗਾਇਕ ਯੁਵਰਾਜ ਹੰਸ ਅਤੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਇਹ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹੈ। ਦੱਸ ਦੇਈਏ ਕਿ ਯੁਵਰਾਜ ਹੰਸ ਨੇ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਘਰ ਨੰਨ੍ਹੇ ਮਹਿਮਾਨ ਦਾ ਸਵਾਗਤ ਕਰਨ ਵਾਲੇ ਹਨ। ਇਸ ਵਿਚਾਲੇ ਮਾਨਸੀ ਸ਼ਰਮਾ ਵੱਲੋਂ ਆਪਣੇ ਬੇਬੀ ਸ਼ਾਵਰ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਨ੍ਹਾਂ ਦੇ ਖੂਬਸੂਰਤ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਮਾਨਸੀ ਸ਼ਰਮਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬਹੁਤ ਪਿਆਰੀ ਕੈਪਸ਼ਨ ਦਿੱਤੀ ਹੈ। ਤਸਵੀਰਾਂ ਨੂੰ ਸ਼ੇਅਰ ਕਰ ਮਾਨਸੀ ਨੇ ਕੈਪਸ਼ਨ ਵਿੱਚ ਲਿਖਿਆ, ਸੱਤ ਸਾਲ ਪਹਿਲਾਂ, ਜਦੋਂ ਅਸੀਂ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ❤️🧿… ਲੋਕਾਂ ਨੂੰ ਸਾਡੇ ਰਿਸ਼ਤੇ ਬਾਰੇ ਯਕੀਨ ਨਹੀਂ ਸੀ🧿🧿 ਲੋਕ ਕਹਿੰਦੇ ਸੀ ਇਹ ਨਹੀਂ ਚੱਲੇਗਾ 🙈 ਪਰ ਸਾਡੇ ਪਿਆਰ ਤੇ ਇੱਕ ਦੂਜੇ ਦੇ ਭਰੋਸੇ ਨੇ ਸਭ ਕੁਝ ਬਦਲ ਦਿੱਤਾ... ਇਸ ਤੋਂ ਅੱਗੇ ਮਾਨਸੀ ਸ਼ਰਮਾ ਨੇ ਲਿਖਦੇ ਹੋਏ ਕਿਹਾ ਅਸੀਂ ਪਾਗਲਾਂ ਵਾਂਗ ਇੱਕ ਦੂਜੇ ਨਾਲ ਲੜਦੇ ਹਾਂ ਅਤੇ ਬਹਿਸ ਕਰਦੇ ਹਾਂ ਪਰ ਇਹ ਇਸ ਲਈ ਵੀ ਹੈ ਕਿਉਂਕਿ ਅਸੀਂ ਇੱਕ ਦੂਜੇ ਨੂੰ ਪਾਗਲਾਂ ਵਾਂਗ ਪਿਆਰ ਕਰਦੇ ਹਾਂ .... ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰਿਸ਼ਤੇ ਦੇ ਚੌਥੇ ਪੜਾਅ 'ਤੇ ਹਾਂ.. ਬੁਆਏਫ੍ਰੈਂਡ ਗਰਲਫ੍ਰੈਂਡ, ਪਤੀ-ਪਤਨੀ, ਮੰਮੀ ਪਾਪਾ ਅਤੇ ਹੁਣ ਅਸੀਂ ਦੁਬਾਰਾ ਮਾਤਾ-ਪਿਤਾ ਬਣਨ ਜਾ ਰਹੇ ਹਾਂ 🧿 @hredaanyuvraajhans69 ਜਲਦੀ ਹੀ ਇੱਕ ਬਿੱਗ ਬੀ ਬਣਨ ਜਾ ਰਿਹਾ ਹੈ 🧿🧿🧿🧿🧿🧿🏼 ਇਸ ਖੂਬਸੂਰਤ ਜ਼ਿੰਦਗੀ ਲਈ ਧੰਨਵਾਦ ਯੂਵੀ ਸਿੰਘ ਜੀ ਅਤੇ ਹਰ ਚੀਜ਼ ਲਈ ਬਾਬਾ ਜੀ ਦਾ ਧੰਨਵਾਦ... ਕਾਬਿਲੇਗੌਰ ਹੈ ਕਿ ਯੁਵਰਾਜ ਹੰਸ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਹਨ। ਹਾਲਾਂਕਿ ਯੁਵਰਾਜ ਆਪਣੇ ਗੀਤਾਂ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹਨ। ਇਸ ਤੋਂ ਇਲਾਵਾ ਯੁਵਰਾਜ ਨੂੰ ਕਈ ਸਟੇਜ ਸ਼ੋਅ ਦੌਰਾਨ ਵੀ ਵੇਖਿਆ ਜਾਂਦਾ ਹੈ। ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ।