Rapper Nseeb- Aman Aujla controversy: ਮਸ਼ਹੂਰ ਪੰਜਾਬੀ ਰੈਪਰ ਨਸੀਬ ਇਨ੍ਹੀਂ ਦਿਨ੍ਹੀਂ ਸੋਸ਼ਲ ਮੀਡੀਆ ਉੱਪਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਇੱਕ ਵਜ੍ਹਾ ਉਨ੍ਹਾਂ ਦਾ ਗੀਤ ਮੁੰਡੇ ਦੇਸੀ ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਦੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਆਉਣਾ ਹੈ। ਪਰ ਇਸਦੇ ਨਾਲ ਹੀ ਉਹ ਹਾਲ ਹੀ ਵਿੱਚ ਆਪਣੇ ਇੰਟਰਵਿਊਟ ਵਿੱਚ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਨ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ ਉੱਪਰ ਆ ਗਿਆ ਹੈ। ਪਰ ਇਸ ਵਿਚਾਲੇ ਯੂਟਿਊਬਰ ਅਮਨ ਔਜਲਾ ਰੈਪਰ ਨਸੀਬ ਦੇ ਪਿੱਛੇ ਹੱਥ ਧੋਅ ਕੇ ਪੈ ਗਿਆ ਹੈ। ਦਰਅਸਲ, ਇੰਟਰਵਿਊ ਵਿੱਚ ਸਿੱਧੂ ਦਾ ਜ਼ਿਕਰ ਕਰਨਾ ਅਮਨ ਔਜਲਾ ਨੂੰ ਪਸੰਦ ਨਹੀਂ ਆਇਆ। ਜਿਸ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਵੀ ਲਗਾਤਾਰ ਨਸੀਬ ਦੀ ਆਲੋਚਨਾ ਕਰ ਰਹੇ ਹਨ। ਇਸਦੇ ਨਾਲ ਹੀ ਅਮਨ ਔਜਲਾ ਨੇ ਰੈਪਰ ਨਸੀਬ ਨੂੰ ਕਰਾਰਾ ਜਵਾਬ ਦੇਣ ਲਈ ਗੀਤ 'ਬੱਦਨਸੀਬ' ਦਾ ਐਲਾਨ ਕਰ ਦਿੱਤਾ ਹੈ। ਅਮਨ ਵੱਲੋਂ ਕੀਤੇ ਇਸ ਡਿਸਸ ਟ੍ਰੈਕ ਦੇ ਐਲਾਨ ਤੋਂ ਬਾਅਦ ਹਰ ਪਾਸੇ ਤਹਿਲਕਾ ਮੱਚ ਗਿਆ ਹੈ। ਇਸ ਉੱਪਰ ਸਿੱਧੂ ਦੇ ਫੈਨਜ਼ ਵੀ ਅਮਨ ਦਾ ਸਮਰਥਨ ਕਰ ਰਹੇ ਹਨ। ਯੂਟਿਊਬਰ ਅਮਨ ਔਜਲਾ ਦੇ ਗੀਤ ਬੱਦਨਸੀਬ ਦੇ ਪੋਸਟਰ ਉੱਪਰ ਕਮੈਂਟ ਕਰ ਇੱਕ ਪ੍ਰਸ਼ੰਸਕ ਨੇ ਲਿਖਿਆ, ਬਾਈ ਮਗਰ ਹੀ ਪੈ ਗਿਆ ਗਰੀਬ ਦੇ... ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਸੰਗੀਤ ਕਰੀਅਰ ਖਤਮ ਹੋਣ ਵਾਲਾ ਨਸੀਬ ਦਾ... ਇੱਕ ਹੋਰ ਨੇ ਕਿਹਾ ਅਮਨ ਔਜਲਾ ਬਣਾ ਦਿਓ ਫਟਾਫਟ ਬਦਨਸੀਬ... ਕਾਬਿਲੇਗੌਰ ਹੈ ਕਿ ਨਸੀਬ ਨੇ ਚਾਏ ਵਿਧ ਟੀ ਪੋਡਕਾਸਟ ਦੌਰਾਨ ਸਿੱਧੂ ਮੂਸੇਵਾਲਾ ਬਾਰੇ ਵੀ ਗੱਲ ਕੀਤੀ। ਜੋ ਕਿ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਹਾਲਾਂਕਿ ਜਦੋਂ ਇਹ ਇੰਟਰਵਿਊ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੋ ਗਿਆ ਤਾਂ ਮੂਸੇਵਾਲਾ ਦੇ ਫੈਨਜ਼ ਨਸੀਬ ਉੱਪਰ ਆਪਣਾ ਗੁੱਸਾ ਕੱਢ ਰਹੇ ਹਨ।