Sonam Bajwa Black Suit Look: ਪੰਜਾਬੀ ਗਾਇਕਾ ਸੋਨਮ ਬਾਜਵਾ ਦਾ ਜਲਵਾ ਸੋਸ਼ਲ ਮੀਡੀਆ ਉੱਪਰ ਲਗਾਤਾਰ ਜਾਰੀ ਹੈ। ਉਹ ਆਪਣੀਆਂ ਖੂਬਸੂਰਤ ਤਸਵੀਰਾਂ ਰਾਹੀਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਸ ਵਿਚਾਲੇ ਸੋਨਮ ਬਾਜਵਾ ਵੱਲੋਂ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਫਿਰ ਤੋਂ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀ ਵੀ ਸੋਨਮ ਦੀਆਂ ਨਵੀਆਂ ਤਸਵੀਰਾਂ ਉੱਪਰ ਨਜ਼ਰ ਮਾਰੋ... ਇਨ੍ਹਾਂ ਤਸਵੀਰਾਂ ਵਿੱਚ ਤੁਸੀ ਸੋਨਮ ਨੂੰ ਕਾਲੇ ਸੂਟ ਵਿੱਚ ਦੇਖ ਸਕਦੇ ਹੋ। ਇਸ ਵਿੱਚ ਉਸਦਾ ਸਾਦਗੀ ਭਰਿਆ ਅੰਦਾਜ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੋਨਮ ਬਾਜਵਾ ਸੋਸ਼ਲ ਮੀਡੀਆ ਉੱਪਰ ਇੱਕ ਤੋਂ ਬਾਅਦ ਇੱਕ ਨਵੇਂ ਸੂਟ ਵਿੱਚ ਆਪਣੀਆਂ ਤਸਵੀਰਾਂ ਨਾਲ ਕਹਿਰ ਢਾਹ ਰਹੀ ਹੈ। ਉਸਦਾ ਲੁੱਕ ਦੇਖ ਪ੍ਰਸ਼ੰਸਕ ਲਗਾਤਾਰ ਤਸਵੀਰਾਂ ਉੱਪਰ ਕਮੈਂਟ ਕਰ ਰਹੇ ਹਨ। ਉਸਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੋ ਗਿਆ ਹੈ। ਸੋਨਮ ਦੀ ਖੂਬਸੂਰਤੀ ਦੀ ਤਾਰੀਫ਼ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਚੰਨ.. ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਬਲੈਕ ਸੂਟ ਹੋਇਆ ਤੈਨੂੰ ਬੈਨ... ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸੋਨਮ ਆਪਣੀ ਅਦਾਕਾਰੀ ਹੀ ਨਹੀਂ ਬਲਕਿ ਫਿਟਨੈੱਸ ਨੂੰ ਲੈ ਵੀ ਚਰਚਾ ਵਿੱਚ ਰਹਿੰਦੀ ਹੈ। ਉਸਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦਾ ਹੈ। ਸੋਨਮ ਬਾਜਵਾ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸੋਨਮ ਬਾਜਵਾ ਫਿਲਮ ਕੈਰੀ ਆਨ ਜੱਟਾ 3 ਵਿੱਚ ਦਿਖਾਈ ਦਿੱਤੀ। ਇਸ ਫਿਲਮ ਵਿੱਚ ਸੋਨਮ ਦੀ ਗਿੱਪੀ ਗਰੇਵਾਲ ਨਾਲ ਕੈਮਿਸਟ੍ਰੀ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲਿਆ। ਦੱਸ ਦੇਈਏ ਕਿ ਫਿਲਮ 100 ਕਰੋੜ ਦੇ ਪਾਰ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।