Person Spoke About Sidhu Moose Wala Statue: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ ਇੱਕ ਸਾਲ ਤੋਂ 2 ਮਹੀਨੇ ਉੱਪਰ ਹੋ ਚੁੱਕੇ ਹਨ।



ਇਸ ਵਿਚਾਲੇ ਕਲਾਕਾਰ ਦੀਆਂ ਯਾਦਾਂ ਹਰ ਦਿਨ ਦੇ ਨਾਲ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ।



ਮੂਸੇਵਾਲਾ ਦੀਆਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਜੀਓਜ਼ ਅੱਜ ਵੀ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ।



ਇਸ ਵਿਚਾਲੇ ਸੋਸ਼ਲ ਮੀਡੀਆ ਉੱਪਰ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ। ਹਾਲਾਂਕਿ ਇਸ ਵੀਡੀਓ ਉੱਪਰ ਸਿੱਧੂ ਦੇ ਫੈਨਜ਼ ਵੱਲੋਂ ਗੁੱਸਾ ਵੀ ਕੱਢਿਆ ਜਾ ਰਿਹਾ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ ਤੁਸੀ ਵੀ ਵੇਖੋ...



ਦੱਸ ਦੇਈਏ ਕਿ ਇਹ ਵੀਡੀਓ Awazpunjabi ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਇੱਕ ਸ਼ਖਸ਼ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਬੁੱਤ ਨਹੀਂ ਬਣਨਾ ਚਾਹੀਦਾ ਸੀ।



ਇਹ ਗਲਤ ਹੋਇਆ, ਹੁਣ ਉੱਥੇ ਬੁੱਤ ਲੱਗ ਗਿਆ ਲੋਕੀ ਮੱਥਾ ਟੇਕੀ ਜਾਂਦੇ ਆ... ਕੋਈ ਰੁਪਇਆ ਚੜ੍ਹਾਈ ਜਾਂਦਾ... ਕੋਈ ਝਾੜੂ ਫੇਰੀ ਜਾਂਦਾ... ਸਾਡੇ ਧਰਮ ਵਿੱਚ ਮੱਥਾ ਟੇਕਣ ਦਾ ਕੋਨਸੈਪਟ ਸਿਰਫ਼ ਇੱਕ ਹੈ।



ਉਹਨੇ ਸਿਰਫ਼ ਮੱਥਾ ਟੇਕਣਾ ਆਪਣੇ ਗਿਆਰਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂ ਮੱਥਾ ਟੇਕਣਾ ਆਪਣੇ ਮਾਂ-ਬਾਪ ਨੂੰ ਚੌਥੇ ਬੰਦੇ ਨੂੰ ਮੱਥਾ ਟੇਕਣ ਦੀ ਲੋੜ ਨਹੀਂ ਏ...



ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਖਿਲਾਫ ਬੋਲ ਰਹੇ ਇਸ ਸ਼ਖਸ਼ ਵਾਲਾ ਵੀਡੀਓ ਹਰ ਪਾਸੇ ਛਾਇਆ ਹੋਇਆ ਹੈ। ਹਾਲਾਂਕਿ ਇਸ ਵੀਡੀਓ ਉੱਪਰ ਕਮੈਂਟ ਰਾਹੀਂ ਗਾਲ੍ਹਾਂ ਕੱਢ ਪ੍ਰਸ਼ੰਸਕ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।



ਜ਼ਿਆਦਾਤਰ ਪ੍ਰਸ਼ੰਸਕਾਂ ਦਾ ਇਹੀ ਕਹਿਣਾ ਹੈ ਕਿ ਤੂੰ ਜਾ ਕੇ ਆਪਣਾ ਕੰਮ ਕਰ। ਸਿੱਧੂ ਦੇ ਇੱਕ ਫੈਨ ਨੇ ਕਮੈਂਟ ਕਰ ਕਿਹਾ ਹੋਰ ਤੇਰੇ ਵਰਗੇ ਦਾ ਬੁੱਤ ਬਣੂ ਸਾਲਾ ਜੱਬਲ...



ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ 'ਚ ਗੀਤਕਾਰ ਦੇ ਰੂਪ 'ਚ ਐਂਟਰੀ ਕੀਤੀ ਸੀ। ਉਹ ਗਾਣੇ ਲਿਖਦਾ ਹੁੰਦਾ ਸੀ। ਬਾਅਦ 'ਚ ਉਹ ਗਾਇਕ ਬਣਿਆ। ਉਸ ਦਾ ਪਹਿਲਾ ਗਾਣਾ 'ਸੋ ਹਾਈ' 2017 'ਚ ਰਿਲੀਜ਼ ਹੋਇਆ ਸੀ।