ਬਦਲਦੇ ਮੌਸਮ ਵਿੱਚ ਸਰੀਰ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਕੁੱਝ ਖਾਸ ਕਿਸਮ ਦੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਗਰਮੀ ਅਤੇ ਤਾਕਤ ਮਿਲਦੀ ਹੈ। ਜਿਸ ਵਿੱਚੋਂ ਇੱਕ ਹੈ ਅਲਸੀ ਦੀਆਂ ਪਿੰਨੀਆਂ।



ਸਰਦੀ ਦੇ ਮੌਸਮ ’ਚ ਅਕਸਰ ਲੋਕ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਅਲਸੀ ਦੀਆਂ ਪਿੰਨੀਆਂ ਖਾਂਦੇ ਹਨ।



ਕਿਉਂਕ ਅਲਸੀ ਦੀਆਂ ਪਿੰਨੀਆਂ ਠੰਡ, ਜ਼ੁਕਾਮ ਆਦਿ ਨਾਲ ਲੜਨ ਦੀ ਸ਼ਕਤੀ ਦਿੰਦੀਆਂ ਹਨ। ਇਹ ਖਾਣ ’ਚ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਗਰਮ ਰੱਖਦੀਆਂ ਹਨ।



ਅਲਸੀ ਦੀਆਂ ਪਿੰਨੀਆਂ ਖਾਣ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਵਾਲ ਲੰਬੇ ਅਤੇ ਚਮਕਦਾਰ ਹੋ ਜਾਂਦੇ ਹਨ।



ਅਲਸੀ ਵਾਲੀਆਂ ਪਿੰਨੀਆਂ ਦੇ ਸੇਵਨ ਨਾਲ ਸਰੀਰ ਦੀ ਪ੍ਰਤੀਰੋਥਕ ਸਮਰੱਥਾ ਵੀ ਵੱਧਦੀ ਹੈ।



ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ-ਬੀ, ਓਮੇਗਾ-3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਦੇ ਨਾਲ ਭਰਪੂਰ ਅਲਸੀ ਦੇ ਬੀਜ ਕਈ ਬਿਮਾਰੀਆਂ ਤੋਂ ਰਾਹਤ ਦਿਵਾਉਂਦੇ ਹਨ।



ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।



ਅਲਸੀ ਦੇ ਬੀਜਾਂ ਤੋਂ ਤਿਆਰ ਹੋਈਆਂ ਪਿੰਨੀਆਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।



ਅਲਸੀ ਦੇ ਬੀਜ ਸ਼ੂਗਰ ਕੰਟਰੋਲ ਕਰਨ ਵਿੱਚ ਵੀ ਲਾਹੇਵੰਦ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਲਈ ਅਲਸੀ ਦੀਆਂ ਪਿੰਨੀਆਂ ਦਾ ਸੇਵਨ ਕਰਨਾ ਫਾਇਦੇਮੰਦ ਹੈ।



ਅਲਸੀ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਬ੍ਰੈਸਟ ਕੈਂਸਰ, ਸਕਿਨ ਕੈਂਸਰ, ਓਵੇਰੀਅਨ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਕਰ ਦਿੰਦੇ ਹਨ।



Thanks for Reading. UP NEXT

ਇਨ੍ਹਾਂ 3 ਤਰੀਕਿਆਂ ਨਾਲ ਨਾ ਖਾਓ ਪਾਲਕ, ਸਰੀਰ ਲਈ ਨੁਕਸਾਨਦਾਇਕ

View next story