ਕੁੱਤੇ ਨੂੰ ਸਭ ਤੋਂ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਦੁਨੀਆ ਵਿੱਚ ਪਾਲਤੂ ਕੁੱਤਿਆਂ ਦੀਆਂ ਕਈ ਨਸਲਾਂ ਹੁੰਦੀਆਂ ਹਨ ਪਰ ਕਿਹੜੀ ਨਸਲ ਦੇ ਕੁੱਤੇ ਸਭ ਤੋਂ ਵੱਧ ਪਾਲੇ ਜਾਂਦੇ ਹਨ ਵਰਲਡ ਐਨੀਮਲ ਫਾਊਂਡੇਸ਼ਨ ਦੀ ਇੱਕ ਰਿਪੋਰਟ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਦੁਨੀਆ ਵਿੱਚ ਲਗਭਗ 90 ਕਰੋੜ ਕੁੱਤੇ ਹਨ ਇਨ੍ਹਾਂ ਵਿਚੋਂ ਲਗਭਗ 47 ਕਰੋੜ ਕੁੱਤੇ ਪਾਲਤੂ ਹਨ ਪਾਲਤੂ ਕੁੱਤਿਆਂ ਦੀ ਸਭ ਤੋਂ ਵੱਧ ਗਿਣਤੀ ਅਮਰੀਕਾ ਵਿੱਚ ਹੈ ਪੂਰੀ ਦੁਨੀਆ ਵਿੱਚ ਕੁੱਤਿਆਂ ਦੀ ਬ੍ਰੀਡ ਲਗਭਗ 350 ਤੋਂ ਜ਼ਿਆਦਾ ਹੈ ਸਭ ਤੋਂ ਵੱਧ ਪਾਲੀ ਜਾਣ ਵਾਲੀ ਬ੍ਰੀਡ ਬੁਲ ਡਾਗ ਹੈ ਹਾਲਾਂਕਿ, ਇੱਕ ਬੁਲ ਡਾਗ ਨੂੰ ਪਾਲਣਾ ਇੰਨਾ ਸੌਖਾ ਨਹੀਂ ਹੁੰਦਾ ਹੈ