ਗੁਜ਼ਰੇ ਜ਼ਮਾਨੇ ਦੀ ਹਾਲੀਵੁੱਡ ਅਦਾਕਾਰਾ ਮਾਰਲਿਨ ਮੋਨਰੋ ਦੀ ਮੌਤ ਨੂੰ 60 ਸਾਲ ਹੋ ਚੁੱਕੇ ਹਨ
ਪਰ ਉਨ੍ਹਾਂ ਦੀ ਗਿਣਤੀ ਦੁਨੀਆ ਦੀ ਸਭ ਤੋਂ ਸੁੰਦਰ ਅਭਿਨੇਤਰੀਆਂ `ਚ ਅੱਜ ਵੀ ਹੁੰਦੀ ਹੈ
ਹੁਣ ਨੈੱਟਫਲਿਕਸ ਤੇ ਉਨ੍ਹਾਂ ਦੀ ਜ਼ਿੰਦਗੀ `ਤੇ `ਬਲੌਂਡ` ਨਾਂ ਦੀ ਬਾਇਓਪਿਕ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ
ਬਲੌਂਡ ਫ਼ਿਲਮ ਦਾ ਟਰੇਲਰ ਆਉਂਦੇ ਹੀ ਮਾਰਲਿਨ ਮੋਨਰੋ ਇੱਕ ਵਾਰ ਫ਼ਿਰ ਤੋਂ ਚਰਚਾ `ਚ ਆ ਗਈ ਹੈ
ਪਰ ਸਕ੍ਰੀਨ ਤੇ ਮੋਨਰੋ ਦੀ ਜ਼ਿੰਦਗੀ ਜਿੰਨੀਂ ਖੂਬਸੂਰਤ ਦਿਖਦੀ ਸੀ, ਉਨ੍ਹਾਂ ਹੀ ਉਹ ਅੰਦਰੋਂ ਟੁੱਟੀ ਹੋਈ ਸੀ
ਮੋਨਰੋ ਦੀ ਜ਼ਿੰਦਗੀ ਖਾਸ ਕਰਕੇ ਉਨ੍ਹਾਂ ਦਾ ਬਚਪਨ ਤਕਲੀਫ਼ ਤੇ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ
ਮਾਰਲਿਨ ਨੂੰ ਕਦੇ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦਾ ਪਿਤਾ ਕੌਣ ਸੀ
ਬਚਪਨ `ਚ ਮਾਰਲਿਨ ਦੀ ਮਾਂ ਦੀ ਮਾਨਸਿਕ ਹਾਲਤ ਵਿਗੜੀ ਤਾਂ ਉਨ੍ਹਾਂ ਨੂੰ ਪਾਗਲਖਾਨੇ ਭੇਜਿਆ ਗਿਆ, ਜਦਕਿ ਮੋਨਰੋ ਨੂੰ ਆਸ਼ਰਮ ਭੇਜ ਦਿਤਾ ਗਿਆ
16 ਸਾਲ ਦੀ ਉਮਰ ਵਿੱਚ, ਮਾਰਲਿਨ ਨੇ ਗੁਆਂਢ ਵਿੱਚ ਰਹਿਣ ਵਾਲੇ 21 ਸਾਲਾ ਜੇਮਸ ਡੌਗਰਟੀ ਨਾਲ ਵਿਆਹ ਕਰਵਾ ਲਿਆ
ਮੋਨਰੋ ਨੇ 3 ਵਿਆਹ ਕੀਤੇ, ਪਰ ਕੋਈ ਵਿਆਹ ਸਫ਼ਲ ਨਹੀਂ ਹੋਇਆ। ਫ਼ਿਰ 4 ਅਗਸਤ ਨੂੰ 36 ਸਾਲ ਦੀ ਉਮਰ `ਚ ਮਾਰਲਿਨ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ