ਰਾਮ ਰਹੀਮ ਵਿੱਚ ਵਾਰ ਮੁੜ ਤੋਂ ਚਰਚਾ ਵਿੱਚ ਹੈ ਤਾਂ ਆਓ ਜਾਣਦੇ ਹਾਂ ਰਾਮ ਰਹੀਮ ਕੋਲ ਕਿੰਨੀ ਜਾਇਦਾਦ ਹੈ। ਦੱਸ ਦਈਏ ਕਿ ਰਾਮ ਰਹੀਮ ਕੋਲ ਕਰੋੜਾਂ ਦੀ ਜਾਇਦਾਦ ਹੈ ਤੇ ਦੇਸ਼ ਦੇ ਸਭ ਤੋਂ ਅਮੀਰ ਬਾਬਿਆਂ ਦੀ ਸੂਚੀ ਵਿੱਚ ਆਉਂਦਾ ਹੈ। ਰਾਮ ਰਹੀਮ ਦੇ ਲੱਖਾਂ ਚਾਹੁਣ ਵਾਲੇ ਹਨ ਤੇ 1990 ਤੋਂ ਉਹ ਡੇਰੇ ਦਾ ਮੁਖੀ ਹੈ। ਸਜ਼ਾਯਾਫਤਾ ਰਾਮ ਰਹੀਮ ਕੋਲ ਇਸ ਵੇਲੇ 1455 ਕਰੋੜ ਦੀ ਜਾਇਦਾਦ ਹੈ। ਰਿਪੋਰਟ ਮੁਤਾਬਕ, ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਬਾਬਾ ਦੀ ਜਾਇਦਾਦ ਹੈ। ਰਿਪੋਰਟ ਮੁਤਾਬਕ, ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਬਾਬਾ ਦੀ ਜਾਇਦਾਦ ਹੈ। ਰਾਮ ਰਹੀਮ ਇਸ ਵੇਲੇ ਦੇਸ਼ ਦੇ ਅਮੀਰ ਬਾਬਿਆਂ ਦੀ ਸੂਚੀ ਵਿੱਚ ਮੂਹਰਲੀ ਕਤਾਰ ਵਿੱਚ ਆਉਂਦੇ ਹਨ। ਬਾਬੇ ਕੋਲ 700 ਏਕੜ ਜ਼ਮੀਨ, 250 ਡੇਰੇ, ਸ਼ਾਪਿੰਗ ਕੈਪਲੈਕਸ ਹਨ ਜਿਨ੍ਹਾਂ ਤੋਂ ਰੋਜ਼ਾਨਾਂ 16 ਲੱਖ ਦੀ ਕਮਾਈ ਹੁੰਦੀ ਹੈ। ਇਸ ਦੇ ਨਾਲ ਹੀ ਬਾਬੇ ਕੋਲ ਤਿੰਨ ਹਸਪਤਾਲ ਹਨ ਤੇ ਡੇਰਾ ਇੱਕ ਇੰਟਰਨੈਸ਼ਨਲ ਆਈ ਬੈਂਕ ਵਿੱਚ ਚਲਾਉਂਦਾ ਹੈ।