ਕੀ ਦਿੱਲੀ ਤੇ ਉੱਤਰ ਭਾਰਤ ਦੀ ਜ਼ਹਿਰੀਲੀ ਹਵਾ ਲਈ ਸਿਰਫ਼ ਕਿਸਾਨ ਹੀ ਜ਼ਿੰਮੇਵਾਰ ਹਨ ? ਧਾਰਨਾ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦਾ ਮੁੱਖ ਕਾਰਨ ਦਿੱਲੀ ਦੀ ਖਤਰਨਾਕ ਹਵਾ ਪ੍ਰਦੂਸ਼ਿਤ ਹੁੰਦੀ ਹੈ। ਦਰਅਸਲ ਇਹ ਉਹ ਉਦਯੋਗ ਨੇ ਜੋ ਲੋਕਾਂ ਲਈ ਸਿਹਤ ਸਮੱਸਿਆਵਾਂ ਪੈਦਾ ਕਰਨ ਲਈ ਵਧੇਰੇ ਜ਼ਿੰਮੇਵਾਰ ਹਨ CREA ਦੀ ਖੋਜ ਮੁਤਾਬਕ NCR ਵਿੱਚ ਥਰਮਲ ਪਾਵਰ ਪਲਾਂਟ ਪਰਾਲੀ ਸਾੜਨ ਨਾਲੋਂ 16 ਗੁਣਾ ਜ਼ਿਆਦਾ ਹਵਾ ਪ੍ਰਦੂਸ਼ਕ ਛੱਡਦੇ ਹਨ। ਇਹ ਪਲਾਂਟ 8.9 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਣ ਵਾਲੇ 17.8 ਕਿਲੋਟਨ ਪ੍ਰਦੂਸ਼ਕਾਂ ਦਾ 16 ਗੁਣਾ ਨਿਕਾਸ ਕਰਦੇ ਹਨ। ਭਾਰਤ ਵਿਸ਼ਵ ਪੱਧਰ 'ਤੇ SO₂ ਦਾ ਸਭ ਤੋਂ ਵੱਡਾ ਨਿਕਾਸੀ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ ਜੋ ਕਿ ਦੁਨੀਆ ਦਾ 20 ਫ਼ੀਸਦੀ ਹੈ। ਜ਼ਿਕਰ ਕਰ ਦਈਏ ਕਿ ਐਨਸੀਆਰ ਵਿੱਚ ਥਰਮਲ ਪਾਵਰ ਪਲਾਂਟ ਸਾਲਾਨਾ 281 ਕਿਲੋਟਨ SO₂ ਛੱਡਦੇ ਹਨ ਜਦੋਂ ਕਿ 8.9 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਸਿਰਫ 17.8 ਕਿਲੋਟਨ (kilotonnes) ਨਿਕਲਦਾ ਹੈ। CREA ਨੇ ਕਿਹਾ ਥਰਮਲ ਪਾਵਰ ਪਲਾਂਟ ਝੋਨੇ ਦੀ ਪਰਾਲੀ ਸਾੜੇ ਜਾਣ ਨਾਲੋਂ 240 ਗੁਣਾ ਵੱਧ ਹਵਾ ਪ੍ਰਦੂਸ਼ਣ ਕਰਦੇ ਹਨ।