ਅਜਿਹੇ ਕਿਸਾਨ ਵੀ ਇਸ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਨਹੀਂ ਹਨ। ਜੇ ਕੋਈ ਕਿਸਾਨ ਖੇਤੀ ਕਰ ਰਿਹਾ ਹੈ, ਪਰ ਖੇਤ ਉਸ ਦੇ ਨਾਂ 'ਤੇ ਨਹੀਂ ਸਗੋਂ ਉਸ ਦੇ ਪਿਤਾ ਜਾਂ ਦਾਦੇ ਦੇ ਨਾਂ 'ਤੇ ਹੈ, ਤਾਂ ਉਸ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਜੇ ਕੋਈ ਵਾਹੀਯੋਗ ਜ਼ਮੀਨ ਦਾ ਮਾਲਕ ਹੈ, ਪਰ ਉਹ ਸਰਕਾਰੀ ਮੁਲਾਜ਼ਮ ਹੈ ਜਾਂ ਸੇਵਾਮੁਕਤ, ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰ, ਵਿਧਾਇਕ, ਮੰਤਰੀ ਹੈ, ਤਾਂ ਅਜਿਹੇ ਲੋਕ ਵੀ ਕਿਸਾਨ ਯੋਜਨਾ ਦਾ ਲਾਭ ਲੈਣ ਤੋਂ ਅਯੋਗ ਹਨ।