ਬੰਦ ਕਮਰੇ 'ਚ ਚਲਾਉਂਦੇ ਹੋ ਰੂਮ ਹੀਟਰ, ਤਾਂ ਜਾਣ ਲਓ ਇਸ ਦੇ ਨੁਕਸਾਨ
ਰੂਮ ਹੀਟਰ ਦੀ ਵਰਤੋਂ ਕਮਰੇ ਦੀ ਹਵਾ ਨੂੰ ਗਰਮ ਕਰਕੇ ਤਾਪਮਾਨ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ
ਬੰਦ ਕਮਰੇ ਦੀ ਹਵਾ ਨੂੰ ਗਰਮ ਕਰਨ ਦੇ ਨਾਲ ਹੀ ਹੀਟਰ ਹਵਾ ਨੂੰ ਡ੍ਰਾਈ ਕਰਨ ਦਾ ਵੀ ਕੰਮ ਕਰਦਾ ਹੈ
ਬੰਦ ਕਮਰੇ ਵਿੱਚ ਰੂਮ ਹੀਟਰ ਚਲਾਉਣ ਨਾਲ ਕਮਰੇ ਵਿੱਚ ਆਕਸੀਜਨ ਘੱਟ ਹੋ ਜਾਂਦੀ ਹੈ
ਇਸ ਦੇ ਨਾਲ ਹੀ ਉੱਥੇ ਮੌਜੂਦ ਨਮੀਂ ਵੀ ਘੱਟ ਹੋਣ ਲੱਗ ਜਾਂਦੀ ਹੈ
ਇਸ ਨਾਲ ਜ਼ਿਆਦਾਤਰ ਲੋਕਾਂ ਦਾ ਨੱਕ ਬੰਦ ਅਤੇ ਡ੍ਰਾਈ ਆਈ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ
ਰੂਮ ਹੀਟਰ ਨਾਲ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ ਅਤੇ ਇਹ ਇੱਕ ਜ਼ਹਿਰੀਲੀ ਗੈਸ ਹੁੰਦੀ ਹੈ
ਕਮਰਾ ਬੰਦ ਹੋਣ ਨਾਲ ਆਕਸੀਜਨ ਦਾ ਲੈਵਲ ਘੱਟ ਹੁੰਦਾ ਹੈ, ਪਰ ਕਾਰਬਨ ਮੋਨੋਆਕਸਾਈਡ ਦਾ ਲੈਵਲ ਕਮਰੇ ਵਿੱਚ ਵਧਣ ਲੱਗ ਜਾਂਦਾ ਹੈ
ਜਿਸ ਕਰਕੇ ਇਹ ਜਹਿਰੀਲੀ ਗੈਸ ਸਾਹ ਰਾਹੀਂ ਸਾਡੇ ਸਰੀਰ ਵਿੱਚ ਜਾਂਦੀ ਹੈ ਅਤੇ ਫਿਰ ਇਹ ਸਾਡੇ ਬਲੱਡ ਵਿੱਚ ਮਿਲ ਜਾਂਦੀ ਹੈ
ਇਸ ਨਾਲ ਹੋਮੋਗਲੋਬਿਨ ਦਾ ਪੱਧਰ ਡਿੱਗ ਜਾਂਦਾ ਹੈ ਅਤੇ ਬੇਹੋਸ਼ੀ ਆਉਣੀ ਸ਼ੁਰੂ ਹੋ ਜਾਂਦੀ ਹੈ, ਉੱਥੇ ਹੀ ਜ਼ਿਆਦਾ ਦੇਰ ਤੱਕ ਇਸ ਦੇ ਸੰਪਰਕ ਵਿੱਚ ਰਹਿਣ ਨਾਲ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ