ਠੰਢੇ ਮੌਸਮ 'ਚ ਹਵਾ ਦੇ ਰੁੱਖੇਪਣ ਕਰਕੇ ਨਮੀ ਖਤਮ ਹੋ ਜਾਂਦੀ ਹੈ। ਸਰੀਰ ਵਿੱਚ ਪਾਣੀ ਦੀ ਕਮੀ ਬੁੱਲ੍ਹਾਂ ਨੂੰ ਖੁਸ਼ਕ ਕਰ ਦਿੰਦੀ ਹੈ ਜਿਸ ਕਰਕੇ ਬੁੱਲ੍ਹ ਫੱਟ ਜਾਂਦੇ ਹਨ।

ਕਈ ਵਾਰ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਉਨ੍ਹਾਂ ਚੋਂ ਲਹੂ ਵੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ।



ਬੁੱਲ੍ਹ ਫਟਣ ਦੇ ਲੱਛਣ ਹਨ ਖੁਸ਼ਕੀ, ਪਾਪੜੀਆਂ ਬਣਨਾ, ਪਰਤਾਂ ਬਣਨੀਆਂ, ਜ਼ਖ਼ਮ, ਸੋਜਸ, ਤਰੇੜਾਂ, ਖੂਨ ਵਗਣਾ, ਬੁੱਲ੍ਹਾਂ ਦੇ ਫਟਣ ਦੇ ਕਾਰਨ ਹਨ



ਨਮੀ ਨੂੰ ਸੁਰੱਖਿਅਤ ਕਰਨ ਦੇ ਢੰਗ-ਸਾਰਾ ਦਿਨ ਬੁੱਲ੍ਹਾਂ 'ਤੇ ਲਿੱਪ-ਬਾਮ ਲਗਾਓ, ਬਾਹਰ ਜਾਣ ਤੋਂ ਪਹਿਲਾਂ ਘੱਟੋ ਘੱਟ ਐਸਪੀਐੱਫ 15 ਦਾ ਲਿੱਪ ਬਾਮ ਲਗਾਓ।

ਜ਼ਿਆਦਾ ਪਾਣੀ ਪੀਓ, ਘਰ ਤੇ ਹਿਊਮਿਡੀਫਾਇਰ ਦੀ ਵਰਤੋਂ, ਸਰਦੀਆਂ ਤੋਂ ਬਚਾਅ, ਸਿੱਧੀ ਧੁੱਪ ਤੋਂ ਬਚੋ, ਸਨਸਕ੍ਰੀਨ ਦੀ ਵਰਤੋਂ ਕਰੋ



ਗੁਲਾਬ ਦੀਆਂ ਪੰਖੜੀਆਂ ਨੂੰ ਸਾਫ ਕਰਕੇ ਦੁੱਧ ''ਚ ਭਿਓ ਕੇ ਇਸ ਦਾ ਪੇਸਟ ਬੁੱਲਾਂ 'ਤੇ 15 ਮਿੰਟ ਲਈ ਲਗਾਓ।



ਇਸ ਨਾਲ ਬੁੱਲ੍ਹਾਂ ਦੀ ਖੁਸ਼ਕੀ ਅਤੇ ਕਾਲਾਪਨ ਦੋਨੋਂ ਠੀਕ ਹੁੰਦੇ ਹਨ।

ਇਸ ਨਾਲ ਬੁੱਲ੍ਹਾਂ ਦੀ ਖੁਸ਼ਕੀ ਅਤੇ ਕਾਲਾਪਨ ਦੋਨੋਂ ਠੀਕ ਹੁੰਦੇ ਹਨ।

ਸ਼ਹਿਦ ਨਾਲ ਬੁੱਲ੍ਹਾਂ ਦੀ ਮਾਲਿਸ਼ ਕਰਨ ਨਾਲ ਬੁੱਲ ਮੁਲਾਇਮ ਹੋ ਜਾਂਦੇ ਹਨ।



ਐਲੋਵੇਰਾ ਦੀ ਜੈੱਲ ਨਾਲ ਬੁੱਲ੍ਹਾਂ ''ਤੇ ਮਸਾਜ ਕਰਨ ਨਾਲ ਵੀ ਇਹ ਸਮੱਸਿਆ ਠੀਕ ਹੁੰਦੀ ਹੈ।



ਖੀਰੇ ਦਾ ਰਸ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਉਣ ਨਾਲ ਵੀ ਇਹ ਸਮੱਸਿਆ ਠੀਕ ਹੋ ਜਾਂਦੀ ਹੈ।



ਰਾਤ ਨੂੰ ਸੌਣ ਤੋਂ ਪਹਿਲਾਂ ਸਰੌਂ ਦੇ ਤੇਲ ਨੂੰ ਧੁੰਨੀ ਲਗਾਓ, ਲਗਾਤਾਰ ਇਸ ਤਰ੍ਹਾਂ ਕਰਨ ਨਾਲ ਬੁੱਲ ਕਦੇ ਖਰਾਬ ਨਹੀਂ ਹੋਣਗੇ।