ਭਾਰਤ ਵਿੱਚ 80 ਕਰੋੜ ਤੋਂ ਵੱਧ ਲੋਕਾਂ ਦੇ ਕੋਲ ਸਮਾਰਟਫੋਨ ਹੈ। ਅੱਜ ਦੇ ਸਮੇਂ ਵਿੱਚ ਫੋਨ ਜਾਂ ਸਮਾਰਟਫੋਨ ਖ਼ਰੀਦਣਾ ਕੋਈ ਵੱਡੀ ਗੱਲ ਨਹੀਂ ਹੈ। ਬਾਜ਼ਾਰ ਵਿੱਚ ਵੱਖ-ਵੱਖ ਫੀਚਰਾਂ ਵਾਲੇ ਬਹੁਤ ਸਾਰੇ ਫੋਨ ਮਿਲ ਜਾਂਦੇ ਹਨ। ਆਓ ਤੁਹਾਨੂੰ ਇੱਕ ਅਜਿਹੇ ਫੋਨ ਬਾਰੇ ਦੱਸਦੇ ਹਾਂ ਜੋ ਹਰ ਕੋਈ ਨਹੀਂ ਖ਼ਰੀਦ ਸਕਦਾ ਹੈ ਦਰਅਸਲ, ਸੈਟੇਲਾਇਟ ਫੋਨ ਅਜਿਹੇ ਫੋਨ ਹਨ ਜਿਨ੍ਹਾਂ ਨੂੰ ਹਰ ਕੋਈ ਨਹੀਂ ਖ਼ਰੀਦ ਸਕਦਾ ਸੈਟੇਲਾਇਟ ਫੋਨ ਜ਼ਮੀਨ ਉੱਤੇ ਲੱਗੇ ਟਾਵਰ ਤੋਂ ਸਿਗਨਲ ਨਹੀਂ ਲੈਂਦੇ ਹਨ ਇਹ ਅਸਮਾਨ ਵਿੱਚ ਭੇਜੇ ਗਏ ਸੈਟੇਲਾਇਟ ਤੋਂ ਸਿਗਨਲ ਲੈਂਦੇ ਹਨ ਇਹ ਉੱਥੇ ਵੀ ਕੰਮ ਕਰਦੇ ਹਨ ਜਿੱਥੇ ਦੂਜੇ ਫੋਨ ਕੰਮ ਕਰਨਾ ਬੰਦ ਕਰ ਦਿੰਦੇ ਹਨ ਸੈਟੇਲਾਇਟ ਫੋਨ ਦੀ ਭਾਰਤ ਵਿੱਚ ਕੀਮਤ 3 ਲੱਖ ਦੇ ਕਰੀਬ ਹੋ ਸਕਦੀ ਹੈ।