Charan Kaur: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ।



ਦਰਅਸਲ, ਇਸ ਪੋਸਟ ਵਿੱਚ ਕੰਗਨਾ ਰਣੌਤ ਅਤੇ ਕੁਲਵਿੰਦਰ ਕੌਰ ਦੇ ਮਾਮਲੇ ਨੂੰ ਲੈ ਮਾਤਾ ਚਰਨ ਕੌਰ ਵੱਲੋਂ ਲੋਕਾਂ ਸਣੇ ਪੰਜਾਬੀ ਕਲਾਕਾਰਾਂ ਉੱਪਰ ਤੰਜ ਕੱਸਿਆ ਗਿਆ ਹੈ।



ਜੀ ਹਾਂ, ਇਸ ਪੋਸਟ ਨੂੰ ਵੇਖ ਇਸ ਗੱਲ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਉੱਪਰ ਤਾਨਾ ਮਾਰਿਆ ਗਿਆ ਹੈ।



ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਖਿਰ ਇਸ ਪੋਸਟ ਵਿੱਚ ਉਨ੍ਹਾਂ ਅਜਿਹਾ ਕੀ ਕਿਹਾ ਤੁਸੀ ਵੀ ਪੜ੍ਹੋ ਪੂਰੀ ਖਬਰ...



ਦੱਸ ਦੇਈਏ ਕਿ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ,



ਪਿੱਛਲੇ ਕੁਝ ਘੰਟਿਆਂ ਤੋਂ ਦੇਖ ਰਹੀ ਹਾਂ ਕਿ, ਪੰਜਾਬ ਦੇ ਨੋਜਵਾਨਾਂ ਦੇ ਵੱਜੀਆਂ ਗੋਲੀਆ ਦੀ ਗੂੰਜ ਤੋ ਵੱਡੀ ਥੱਪੜ ਦੀ ਆਵਾਜ਼ ਹੋ ਗਈ, ਜਿਹਦੀ ਸੋਭਾ ਕਰਨ ਲਈ,



ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ, ਜਿਸ ਤਰਾਂ ਓਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾ ਦਾ ਫਲ ਓਸ ਸ਼ਖਸ਼ੀਅਤ ਨੂੰ ਦਿੱਤਾ ਜੇਕਰ ਇਸੇ ਤਰਾਂ ਸਾਰੇ



ਪੰਜਾਬੀ ਸਰਕਾਰ ਅੱਗੇ ਸਾਡੇ ਨੋਜਵਾਨਾ ਦੇ ਹੋਏ ਕਤਲ ਦੇ ਇਨਸਾਫ਼ ਦੀ ਮੰਗ ਸਾਡੀਆਂ ਬੇਟੀਆ ਨਾਲ ਹੋਏ / ਦਰਦਨਾਕ ਬਲਾਤਕਾਰ ਦੇ ਇਨਸਾਫ਼ ਦੀ ਮੰਗ ਸਰਕਾਰ ਅੱਗੇ ਰੱਖਣ ਤਾਂ ਅੱਜ ਸਾਡਾ ਪੰਜਾਬ ਪਹਿਲਾ ਨਾਲੋ ਬਿਹਤਰ ਹੋ ਸਕਦਾ



ਇਸ ਪੋਸਟ ਤੋਂ ਇਹ ਸਾਫ ਹੈ ਕਿ ਮਾਤਾ ਚਰਨ ਕੌਰ ਵੱਲੋਂ ਉਨ੍ਹਾਂ ਕਲਾਕਾਰਾਂ ਉੱਪਰ ਵੀ ਤੰਜ ਕੱਸਿਆ ਗਿਆ ਹੈ, ਜਿਨ੍ਹਾਂ ਮੂਸੇਵਾਲਾ ਦੀ ਮੌਤ ਲਈ ਇਨਸਾਫ ਦੀ ਜੰਗ ਵਿੱਚ ਕੋਈ ਆਵਾਜ਼ ਨਹੀਂ ਚੁੱਕੀ।



ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਹਨ, ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਿਲਕੁੱਲ ਸਹੀ ਕਿਹਾ ਮਾਤਾ ਜੀ...



ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਪੰਜਾਬ ਦੇ ਲੋਕਾਂ ਨੂੰ ਏਕਾ ਕਰ ਲੈਣਾ ਚਾਹੀਦਾ! ਸ਼ਾਇਦ ਜੋ ਕਿ ਬੜਾ ਹੀ ਨਾ-ਮੁਮਕਿਨ ਕੰਮ ਆ,ਪਰ ਫੇਰ ਵੀ ਜੇ ਕਰ ਲੈਣਗੇ ਤਾਂ ਬਹੁਤ ਕੁੱਝ ਬਚ ਜਾਏਗਾ,



ਬਹੁਤ ਕੁੱਝ ਸੁਧਰ ਜਾਏਗਾ 🙏... ਇੱਕ ਹੋਰ ਨੇ ਕਮੈਂਟ ਕਰ ਕਿਹਾ ਸਾਡੇ ਲੋਕ ਉੱਦੋਂ ਤੱਕ ਇਕੱਠੇ ਨਹੀਂ ਹੋਣੇ, ਜਦੋਂ ਤੱਕ ਉਨ੍ਹਾਂ ਉੱਪਰ ਨਹੀਂ ਬੀਤਦੀ...



Thanks for Reading. UP NEXT

ਹੰਸ ਰਾਜ ਹੰਸ ਦੀ ਹਾਰ ਤੇ ਬੋਲੀ ਜਨਤਾ- 'ਡਾਇਨਾਸੋਰ ਆ ਸਕਦੇ ਪਰ ਭਾਜਪਾ ਨਹੀਂ'

View next story