ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਤਿਉਹਾਰ ਹੈ।
ਗੁੱਟ 'ਤੇ ਸਜਾ ਕੇ ਰੱਖੜੀ, ਮੱਥੇ ਲਾ ਦਿੱਤੇ ਹੈ ਚੰਦਨ।
ਸਾਉਣ ਦੇ ਪਵਿੱਤਰ ਮਹੀਨੇ, ਮੇਰੀ ਪਿਆਰੀ ਭੈਣ ਨੂੰ ਹੈਪੀ ਰਕਸ਼ਾ ਬੰਧਨ
ਭੈਣ ਦਾ ਪਿਆਰ ਕਿਸੇ ਦੁਆ ਤੋਂ ਘੱਟ ਨਹੀਂ ਹੁੰਦਾ।
ਰੱਖੜੀ ਦੇ ਤਿਉਹਾਰ 'ਤੇ ਭੈਣ ਆਪਣੇ ਗੁੱਟ 'ਤੇ ਰੱਖੜੀ ਸਜਾ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ।
ਇਕ ਵੀਰ ਦੇਈਂ ਵੇ ਰੱਬਾ, ਮੈਂ ਵੀ ਗੁੱਟ 'ਤੇ ਸਜਾਉਣੀ ਰੱਖੜੀ।
ਰੱਖੜੀ ਵਾਲੇ ਦਿਨ ਭੈਣ ਉਡੀਕ 'ਚ ਕਹਿੰਦੀ ਹੈ, ਵੀਰਾ ਆਵੀਂ ਭੈਣ ਦੇ ਵਿਹੜੇ, ਪੁਨਿਆ ਦਾ ਚੰਨ ਬਣਕੇ।
ਰੱਖੜੀ ਦੇ ਦਿਨ ਭੈਣਾ ਸ਼ਗਨ ਮਨਾਉਂਦੀਆਂ, ਵੀਰਾਂ ਦਿਆਂ ਗੁੱਟਾਂ ਉਤੇ ਰੱਖੜੀ ਸਜਾਉਂਦੀਆਂ।
ਭੈਣ ਤੋਂ ਅੱਜ ਬਨ੍ਹਾਊਂ ਰੱਖੜੀ, ਖੱਬੇ ਗੁੱਟ ਸਜਾਊਂ ਰੱਖੜੀ।
ਭੈਣ ਨੇ ਖੁਦ ਬਣਾਈ ਰੱਖੜੀ, ਪਸੰਦ ਮੈਨੂੰ ਹੈ ਆਈ ਰੱਖੜੀ
ਕੱਚਾ ਧਾਗਾ ਨਹੀਂ ਰੱਖੜੀ, ਬੰਧਨ ਵਿਸ਼ਵਾਸਾਂ ਦਾ।
ਵੀਰਾਂ ਦੀਆਂ ਖੁਸ਼ੀਆਂ ਲਈ, ਭੈਣਾਂ ਦੀਆਂ ਆਸਾਂ ਦਾ