ਫਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪ੍ਰਭਾਸ ਦਾ ਝੁਕਾਅ ਵੀ ਫਿਲਮਾਂ ਵੱਲ ਸੀ ਪ੍ਰਭਾਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2002 'ਚ ਤੇਲਗੂ ਫਿਲਮ ‘ਈਸ਼ਵਰ’ ਨਾਲ ਕੀਤੀ ਸੀ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਬਾਹੂਬਲੀ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਉਸ ਨੇ ਆਪਣੀ ਮਿਹਨਤ ਅਤੇ ਹੁਨਰ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ ਪ੍ਰਭਾਸ ਜਨਮ 23 ਅਕਤੂਬਰ 1979 ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਈਆ ਸੀ ਉਹ ਫਿਲਮ ਨਿਰਮਾਤਾ ਸੂਰਿਆਨਾਰਾਇਣ ਰਾਜੂ ਉੱਪਲਪਤੀ ਦੇ ਪੁਤਰ ਹਨ ਸਾਲ 2014 'ਚ ਪ੍ਰਭਾਸ ਨੇ ਅਜੇ ਦੇਵਗਨ ਦੀ ਫਿਲਮ 'ਐਕਸ਼ਨ ਜੈਕਸਨ' 'ਚ ਮਹਿਮਾਨ ਭੂਮਿਕਾ ਵਜੋਂ ਨਜ਼ਰ ਆਏ ਬਾਹੂਬਲੀ ਦੀ ਸਫ਼ਲਤਾ ਤੋਂ ਬਾਅਦ ਪ੍ਰਭਾਸ ਰਾਸ਼ਟਰੀ ਤੋਂ ਅੰਤਰਰਾਸ਼ਟਰੀ ਸਟਾਰ ਬਣ ਗਏ ਬੈਂਕਾਕ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਪੁਤਲਾ ਲਗਾਉਣ ਵਾਲਾ ਉਹ ਪਹਿਲਾ ਦੱਖਣੀ ਭਾਰਤੀ ਸੁਪਰਸਟਾਰ ਹੈ ਪ੍ਰਭਾਸ ਜਲਦ ਹੀ ਅਦਾਕਾਰਾ ਸ਼ਰੂਤੀ ਹਾਸਨ ਦੇ ਨਾਲ ਫਿਲਮ 'ਸਲਾਰ' 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ