ਮੂੰਗਫਲੀ ਅਤੇ ਗੁੜ ਤੋਂ ਬਣੀ ਗੱਚਕ ਸਰਦੀਆਂ ਦੇ ਵਿੱਚ ਖੂਬ ਪਸੰਦ ਕੀਤੀ ਜਾਂਦੀ ਹੈ। ਲੋਹੜੀ ਦਾ ਤਿਉਹਾਰ ਆਉਣ ਵਾਲਾ ਹੈ, ਜਿਸ ਕਰਕੇ ਤੁਸੀਂ ਇਸ ਨੂੰ ਬਹੁਤ ਹੀ ਆਸਾਨ ਢੰਗ ਦੇ ਨਾਲ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ।



ਗੁੜ ਤੋਂ ਬਣੀ ਮੂੰਗਫਲੀ ਦੀ ਗੱਚਕ ਨਾ ਸਿਰਫ ਸਵਾਦ ਦਾ ਖਜ਼ਾਨਾ ਹੈ ਸਗੋਂ ਸਿਹਤ ਦੇ ਗੁਣਾਂ ਦਾ ਵੀ ਹੈ।



ਗੁੜ ਦਾ ਗਰਮ ਕਰਨ ਵਾਲਾ ਪ੍ਰਭਾਵ ਹੁੰਦਾ ਹੈ ਜਿਸ ਕਰਕੇ ਸਰੀਰ ਨੂੰ ਠੰਡੇ ਮੌਸਮ ਵਿੱਚ ਅੰਦਰੋਂ ਨਿੱਘ ਹਾਸਿਲ ਹੁੰਦਾ ਹੈ।



ਇਹ ਘਰ ਦੇ ਵਿੱਚ ਵੀ ਤਿਆਰ ਹੋ ਸਕਦੀ ਹੈ। ਇਸ ਤਰ੍ਹਾਂ ਤੁਸੀਂ ਖੁਦ ਆਸਾਨ ਢੰਗ ਦੇ ਨਾਲ ਘਰ ਦੇ ਵਿੱਚ ਸਾਫ ਸੁਥਰੇ ਤਰੀਕੇ ਨਾਲ ਤਿਆਰ ਕਰ ਸਕਦੇ ਹੋ।



ਸਮੱਗਰੀ - ਮੂੰਗਫਲੀ, ਖੰਡ ਅਤੇ ਇਲਾਇਚੀ ਪਾਊਡਰ। ਤੁਹਾਨੂੰ ਬਸ ਕੁੱਝ ਮੂੰਗਫਲੀ ਨੂੰ ਭੁੰਨਣਾ ਹੈ ਅਤੇ ਠੰਡਾ ਹੋਣ 'ਤੇ ਉਨ੍ਹਾਂ ਨੂੰ ਪੀਸਣਾ ਹੈ। ਜੇਕਰ ਤੁਸੀਂ ਇਸ ਨੂੰ ਪੀਸਣਾ ਨਹੀਂ ਚਾਹੁੰਦੇ ਹੋ ਤਾਂ ਤੁਸੀਂ ਪੂਰੀ ਮੂੰਗਫਲੀ ਦੀ ਵਰਤੋਂ ਵੀ ਕਰ ਸਕਦੇ ਹੋ।



ਇਸ ਤੋਂ ਬਾਅਦ ਉਬਲਦੇ ਪਾਣੀ 'ਚ ਗੁੜ ਅਤੇ ਇਲਾਇਚੀ ਪਾਊਡਰ ਮਿਲਾ ਕੇ ਇੱਕ ਘੋਲ ਤਿਆਰ ਕਰ ਲਓ।



ਫਿਰ ਇਸ ਵਿਚ ਪੀਸੀ ਹੋਈ ਮੂੰਗਫਲੀ ਜਾਂ ਸਾਬਤ ਮੂੰਗਫਲੀ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਠੰਡਾ ਹੋਣ ਦਿਓ।



ਹੁਣ ਆਪਣੀ ਪਸੰਦ ਦੇ ਆਕਾਰ ਵਿਚ ਕੱਟੋ। ਤੁਸੀਂ ਉਨ੍ਹਾਂ ਨੂੰ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰ ਸਕਦੇ ਹੋ।



ਗੁੜ ਅਤੇ ਮੂੰਗਫਲੀ ਦੋਵਾਂ ਵਿੱਚ ਗਰਮ ਕਰਨ ਦੇ ਗੁਣ ਹੁੰਦੇ ਹਨ ਜੋ ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਅੰਦਰੋਂ ਗਰਮ ਰੱਖਣ ਵਿੱਚ ਮਦਦ ਕਰਦੇ ਹਨ।



ਮੂੰਗਫਲੀ ਦੀ ਗੱਚਕ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰ ਸਕਦਾ ਹੈ। ਇਹ ਪਾਚਨ ਕਿਰਿਆ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ।



Thanks for Reading. UP NEXT

ਇਸ ਘਰੇਲੂ ਉਪਾਅ ਨਾਲ ਛੂ-ਮੰਤਰ ਹੋ ਜਾਵੇਗਾ ਹੱਡੀਆਂ-ਜੋੜਾਂ ਦਾ ਦਰਦ

View next story