ਕੱਦੂ ਦੇ ਬੀਜ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ ਸਿਹਤ ਦੇ ਨਾਲ-ਨਾਲ ਕੱਦੂ ਦੇ ਬੀਜ ਵਾਲਾਂ ਨੂੰ ਸਿਹਤਮੰਦ ਰੱਖਣ ਵਿੱਚ ਫਾਇਦੇਮੰਦ ਹੈ ਇਨ੍ਹਾਂ ਬੀਜਾਂ ਵਿੱਚ ਕਿਊਕਬ੍ਰਿਟੇਸਿਨ ਐਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਵਾਲਾਂ ਨੂੰ ਮਜ਼ਬੂਤ ਅਤੇ ਸੰਘਣਾ ਬਣਾਉਣ ਵਿੱਚ ਮਦਦ ਕਰਦਾ ਹੈ ਵਿਟਾਮਿਨ ਈ ਅਤੇ ਵਿਟਾਮਿਨ ਸੀ ਨਾਲ ਭਰਪੂਰ ਇਹ ਬੀਜ ਵਾਲਾਂ ਨੂੰ ਪੋਸ਼ਣ ਦਿੰਦੇ ਸਨ ਇਨ੍ਹਾਂ ਬੀਜਾਂ ਨੂੰ ਪੇਸਟ ਬਣਾ ਕੇ ਤੁਸੀਂ ਆਪਣੇ ਵਾਲਾਂ ‘ਤੇ ਅਪਲਾਈ ਕਰ ਸਕਦੇ ਹੋ 15 ਮਿੰਟ ਤੱਕ ਵਾਲਾਂ ਵਿੱਚ ਲਾਉਣ ਤੋਂ ਬਾਅਦ ਇਸ ਨੂੰ ਸਾਦੇ ਪਾਣੀ ਨਾਲ ਧੋਵੋ ਇਸ ਪੇਸਟ ਵਿੱਚ ਤੁਸੀਂ ਸ਼ਹਿਦ ਅਤੇ ਨਿੰਬੂ ਵੀ ਪਾ ਸਕਦੇ ਹੋ ਇਸ ਪੇਸਟ ਨੂੰ ਹਫ਼ਤੇ ਵਿੱਚ ਇੱਕ ਵਾਰ ਵਾਲਾਂ ‘ਤੇ ਲਾਓ ਅਜਿਹਾ ਕਰਨ ਨਾਲ ਤੁਹਾਡਾ ਹੇਅਰਫਾਲ ਘੱਟ ਹੋ ਜਾਵੇਗਾ