ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1998 'ਚ ਬਾਲੀਵੁੱਡ ਫਿਲਮ 'ਮੈਂ ਸੋਲਹ ਬਰਸ ਕੀ' ਨਾਲ ਕੀਤੀ ਸੀ। ਨੀਰੂ ਸਾਲ 2003 ਦੇ ਟੀਵੀ ਸੀਰੀਅਲ 'ਹਰੀ ਮਿਰਚੀ ਲਾਲ ਮਿਰਚੀ' 'ਚ ਵੀ ਨਜ਼ਰ ਆ ਚੁੱਕੀ ਹੈ। ਪੰਜਾਬ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਵਿੱਚ ਨੀਰੂ ਬਾਜਵਾ ਦਾ ਨਾਂ ਵੀ ਸ਼ਾਮਲ ਹੈ। ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰਾ ਇੱਕ ਫਿਲਮ ਲਈ 1 ਤੋਂ 2 ਕਰੋੜ ਰੁਪਏ ਚਾਰਜ ਕਰਦੀ ਹੈ। ਅਦਾਕਾਰਾ 111 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ। ਨੀਰੂ ਬਾਜਵਾ ਦਾ ਜਨਮ 26 ਅਗਸਤ 1980 ਨੂੰ ਕੈਨੇਡਾ 'ਚ ਹੋਇਆ ਸੀ। ਨੀਰੂ ਬਾਜਵਾ ਨੇ ਹਾਈ ਸਕੂਲ ਤੱਕ ਪੜ੍ਹਾਈ ਕੀਤੀ ਹੈ ਨੀਰੂ ਬਾਜਵਾ ਦੀ ਫ਼ੈਨ ਫਾਲੋਇੰਗ ਕਾਫੀ ਜ਼ਿਆਦਾ ਹੈ।