Tania Beautiful Pics: ਪੰਜਾਬੀ ਅਦਾਕਾਰਾ ਤਾਨੀਆ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਨਾਲ ਵੀ ਦਰਸ਼ਕਾਂ ਨੂੰ ਦੀਵਾਨਾ ਬਣਾਉਂਦੀ ਹੈ। ਤਾਨੀਆ ਪੰਜਾਬੀ ਇੰਡਸਟਰੀ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਸਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਫਿਲਮ ਸੁਫਨਾ ਤੋਂ ਬਾਅਦ ਲੇਖ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਇਸ ਵਿਚਾਲੇ ਅਦਾਕਾਰਾ ਤਾਨੀਆ ਵੱਲੋਂ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਤਾਨੀਆ ਨੇ ਲਿਖਿਆ, ਮਹਿਬੂਬ ਵੋ ਜੋ ਚਾਂਦ ਕੋ ਭੇਜੇ ਤਸਵੀਰ ਚਾਂਦ ਕੀ... ਤਾਨੀਆ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਹਾਰਟ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸੋ ਸੋ ਬਿਊਟੀਫੁੱਲ... ਦੱਸ ਦੇਈਏ ਕਿ ਤਾਨੀਆ ਆਪਣੇ ਸੋਸ਼ਲ਼ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਰਾਹੀਂ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਤਾਨੀਆ ਹਾਲ ਹੀ ਵਿੱਚ ਫਿਲਮ ਗੋਡੇ ਗੋਡੇ ਚਾਅ ਵਿੱਚ ਨਜ਼ਰ ਆਈ। ਇਸ ਫਿਲਮ ਵਿੱਚ ਸੋਨਮ ਸਣੇ ਤਾਨੀਆ ਦੀ ਕੈਮਿਸਟ੍ਰੀ ਨੇ ਸਭ ਖੂਬ ਮਨੋਰੰਜਨ ਕੀਤਾ। ਦੱਸ ਦੇਈਏ ਕਿ ਇਸ ਫਿਲਮ ਨੇ 25 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਇਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਫਿਲਹਾਲ ਤਾਨੀਆ ਫਿਲਮ ਗੋਡੇ ਗੋਡੇ ਚਾਅ ਤੋਂ ਬਾਅਦ ਕਿਸ ਪ੍ਰੋਜੈਕਟ ਨਾਲ ਧਮਾਲ ਮਚਾਉਂਦੇ ਹੋਏ ਦਿਖਾਈ ਦੇਵੇਗੀ। ਇਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।