Money Aujla Birthday: ਪੰਜਾਬੀ ਗਾਇਕ ਮਨੀ ਔਜਲਾ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਵੱਲੋਂ ਕਲਾਕਾਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬੀ ਗਾਇਕ ਦੀਪ ਢਿੱਲੋਂ ਵੱਲੋਂ ਵੀ ਮਨੀ ਸਿੰਘ ਨੂੰ ਜਨਮਦਿਨ ਦੀ ਖਾਸ ਵੀਡੀਓ ਸਾਂਝੀ ਕਰ ਵਧਾਈ ਦਿੱਤੀ ਗਈ ਹੈ। ਪੰਜਾਬੀ ਗਾਇਕ ਦੀਪ ਢਿੱਲੋਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਮਨੀ ਪਾਜ਼ੀ... ਰੱਬ ਭਰਾ ਨੂੰ ਹਮੇਸ਼ਾ ਰਾਜੀ ਰੱਖੇ... ਲਵ ਯੂ @moneyaujla... ਕਲਾਕਾਰ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਖਾਸ ਵੀਡੀਓ... ਪੰਜਾਬੀ ਗਾਇਕ ਮਨੀ ਔਜਲਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਹੈਪੀ ਬਰਥ੍ਡੇ ਬ੍ਰਦਰ... ਦੱਸ ਦੇਈਏ ਕਿ ਮਨੀ ਔਜਲਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਉਹ ਆਪਣੇ ਪਰਿਵਾਰ ਨਾਲ ਨਾਲ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ। ਮਨੀ ਔਜਲਾ ਦੀ ਪਤਨੀ ਦੀ ਗੱਲ ਕਰਿਏ ਤਾਂ ਉਹ ਖੂਬਸੂਰਤੀ ਦੇ ਮਾਮਲੇ ਚੋਂ ਕਿਸੇ ਤੋਂ ਘੱਟ ਨਹੀਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ ਨਾਮਵਰ ਸੰਗੀਤਕਾਰ ਰਾਜਿੰਦਰ ਮੋਹਣੀ ਤੋਂ ਸੰਗੀਤ ਦੀ ਸਿੱਖਿਆ ਲਈ। ਇੱਥੇ ਰਹਿੰਦੇ ਹੀ ਉਸ ਦੀ ਮੁਲਾਕਾਤ ਗਾਇਕ ਬਾਈ ਅਮਰਜੀਤ ਨਾਲ ਹੋ ਗਈ ਤੇ ਬਾਈ ਅਮਰਜੀਤ ਨਾਲ ਹੀ ਮਨੀ ਔਜਲਾ ਨੇ ਪਹਿਲੀ ਵਾਰ ਸਟੇਜ ਸਾਂਝੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ ਨਹੀਂ ਦੇਖਿਆ। ਦੱਸ ਦੇਈਏ ਕਿ ਮਨੀ ਔਜਲਾ ਨੇ ਸਰਬਜੀਤ ਚੀਮਾ, ਅਮਰਿੰਦਰ ਗਿੱਲ, ਮਲਕੀਤ ਸਿੰਘ ਸਣੇ ਗੁਰਕਿਰਪਾਲ ਸੂਰਾਪੁਰੀ ਤੇ ਹੋਰ ਕਈ ਗਾਇਕਾਂ ਨਾਲ ਕੋ-ਸਿੰਗਰ ਵਜੋਂ ਕੰਮ ਕੀਤਾ।