ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸ਼ੋਅ ‘ਦਿਲ ਦੀਆਂ ਗੱਲਾਂ 2’ ਕਰਕੇ ਖੂਬ ਚਰਚਾ ਖੱਟ ਰਹੀ ਹੈ।
ਇਸ ਸ਼ੋਅ ‘ਚ ਹਰ ਵੀਕੈਂਡ ਨਵੇਂ ਮਹਿਮਾਨ ਆਉਂਦੇ ਹਨ।
ਉਹ ਸੋਨਮ ਦੇ ਨਾਲ ਸ਼ੋਅ ਆਪਣੇ ਦਿਲ ਦੀਆਂ ਗੱਲਾਂ ਤਾਂ ਕਰਦੇ ਹੀ ਹਨ, ਨਾਲ ਹੀ ਖੂਬ ਮਸਤੀ ਵੀ ਕਰਦੇ ਹਨ।
ਇਸੇ ਤਰ੍ਹਾਂ ਕੱਲ੍ਹ ਯਾਨਿ 27 ਨਵੰਬਰ ਐਤਵਾਰ ਦੇ ਐਪੀਸੋਡ ‘ਚ ਪੰਜਾਬੀ ਗਾਇਕ ਮਾਸਟਰ ਸਲੀਮ ਤੇ ਜੀ ਖਾਨ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਸ਼ੋਅ ਦੇ ਐਪੀਸੋਡ ਦੀ ਛੋਟੀ ਜਿਹੀ ਝਲਕ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੋਨਮ ਬਾਜਵਾ ਦੇ ਸ਼ੋਅ ;ਚ ਮਾਸਟਰ ਸਲੀਮ ਤੇ ਜੀ ਖਾਨ ਨੇ ਖੂਬ ਮਸਤੀ ਕੀਤੀ।
ਇਸ ਦੇ ਨਾਲ ਹੀ ਸੋਨਮ ਸ਼ੋਅ ਵਿੱਚ ਸ਼ਰਮ ਨਾਲ ਉਦੋਂ ਲਾਲ ਹੋ ਗਈ, ਜਦੋਂ ਜੀ ਖਾਨ ਨੇ ਸੋਨਮ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਜੀ ਖਾਨ ਨੇ ਸਭ ਦੇ ਸਾਹਮਣੇ ਕਿਹਾ, “ਸੋਨਮ ਮੈਂ ਤੁਹਾਡਾ ਆਸ਼ਿਕ ਹਾਂ।” ਇਸ ‘ਤੇ ਸੋਨਮ ਨੇ ਕਿਹਾ, “ਅੱਛਾ।”
ਅੱਗੇ ਜੀ ਖਾਨ ਨੇ ਕਿਹਾ ਕਿ “ਤੁਸੀਂ ਖਾਨ ਹਟਾ ਦਿਓ ਤੇ ਬੱਸ ਮੈਨੂੰ ਜੀ ਕਹੋ। ਉਹ ਚੰਗਾ ਲਗਦਾ।’’
ਸੋਨਮ ਬਾਜਵਾ ਦੇ ਸ਼ੋਅ ‘ਚ ਹਰ ਹਫਤੇ ਨਵੇਂ ਮਹਿਮਾਨ ਆਉਂਦੇ ਹਨ ਅਤੇ ਆਪਣੇ ਦਿਲ ਦੀਆਂ ਗੱਲਾਂ ਖੁੱਲ ਕੇ ਕਰਦੇ ਹਨ। ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀਂ ਦਿਨੀ ‘ਦਿਲ ਦੀਆਂ ਗੱਲਾਂ 2’ ਵਿੱਚ ਬਿਜ਼ੀ ਹੈ