ਗੁਰਨਾਮ ਭੁੱਲਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਗੁਰਨਾਮ ਭੁੱਲਰ ਨੇ ਕੈਨੇਡਾ 'ਚ ਇਤਿਹਾਸ ਰਚ ਦਿੱਤਾ ਹੈ। ਗੁਰਨਾਮ ਭੁੱਲਰ ਨੇ ਇਸ ਪਲ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਦਰਅਸਲ, ਹਾਲ ਹੀ 'ਚ ਗੁਰਨਾਮ ਭੁੱਲਰ ਨੇ ਕੈਨੇਡਾ ਦੇ ਸਰੀ 'ਚ ਲਾਈਵ ਸ਼ੋਅ ਕੀਤਾ ਹੈ। ਉਸ ਨੇ ਸਰੀ ਫਿਊਸ਼ਨ ਫੈਸਟੀਵਲ 'ਚ ਲਾਈਵ ਪਰਫਾਰਮੈਂਸ ਦਿੱਤਾ ਸੀ। ਜਿਸ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ। ਇਹ ਫੈਸਟੀਵਲ ਹਰ 2 ਸਾਲਾਂ 'ਚ ਇੱਕ ਵਾਰ ਹੁੰਦਾ ਹੈ। ਇਸ ਸਾਲ ਇਸ ਫੈਸਟੀਵਲ 'ਚ ਗੁਰਨਾਮ ਭੁੱਲਰ ਨੇ ਪਰਫਾਰਮ ਕੀਤਾ, ਤਾਂ ਇਹ ਇੱਕ ਰਿਕਾਰਡ ਬਣ ਗਿਆ। ਫੈਸਟੀਵਲ 'ਚ ਗੁਰਨਾਮ ਭੁੱਲਰ ਦਾ ਸ਼ੋਅ ਹਾਊਸਫੁੱਲ ਰਿਹਾ। ਸਰੀ ਫਿਊਸ਼ਨ ਫੈਸਟੀਵਲ ਦੇ ਇਤਿਹਾਸ 'ਚ ਕਿਸੇ ਵੀ ਪਰਫਾਰਮਰ ਲਈ ਇੰਨਾਂ ਵੱਡਾ ਇਕੱਠ ਅੱਜ ਤੱਕ ਕਦੇ ਨਹੀਂ ਹੋਇਆ। ਗੁਰਨਾਮ ਭੁੱਲਰ ਨੇ ਇਹ ਇਤਿਹਾਸ ਰਚ ਕੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਗੁਰਨਾਮ ਭੁੱਲਰ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, 'ਅੱਜ ਅਸੀਂ ਸਰੀ 'ਚ ਇਤਿਹਾਸ ਰਚਿਆ।