ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਇੰਨੀਂ ਦਿਨੀ ਮਾੜੇ ਦੌਰ `ਚੋਂ ਗੁਜ਼ਰ ਰਹੇ ਹਨ
ਉਨ੍ਹਾਂ ਕੋਲ ਇਸ ਸਮੇਂ ਨਾ ਤਾਂ ਕੰਮ ਹੈ ਤੇ ਨਾਲ ਹੀ ਪੈਸੇ ਦੀ ਵੀ ਕਾਫ਼ੀ ਤੰਗੀ ਹੈ
ਆਪਣੀਆਂ ਇਨ੍ਹਾਂ ਸਮੱਸਿਆਵਾਂ ਨੂੰ ਲੈਕੇ ਪੰਜਾਬੀ ਸਿੰਗਰ ਇੱਕ ਬਾਬੇ ਦੇ ਦਰਬਾਰ ਜਾ ਪੁੱਜੇ
ਉੱਥੇ ਆਪਣੀ ਸਮੱਸਿਆ ਸੁਣਾਉਂਦੇ ਉਨ੍ਹਾਂ ਦੀਆਂ ਅੱਖਾਂ `ਚ ਹੰਝੂ ਆ ਗਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ
ਤੇ ਨਾਲ ਹੀ ਨਿੱਕੂ ਤੇ ਮਾੜੇ ਟਾਈਮ ਦੀ ਖਬਰ ਵੀ ਪੰਜਾਬ `ਚ ਅੱਗ ਵਾਂਗ ਫੈਲ ਗਈ ਹੈ
ਇਸ ਖਬਰ ਤੋਂ ਬਾਅਦ ਪੰਜਾਬ ਭਰ `ਚ ਨਿੱਕੂ ਦੇ ਫ਼ੈਨਜ਼ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਨਜ਼ਰ ਆ ਰਹੇ ਹਨ
ਕੋਈ ਸਿੰਗਰ ਨੂੰ ਹੌਸਲਾ ਦੇ ਰਿਹਾ ਹੈ, ਕੋਈ ਉਨ੍ਹਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਗੱਲ ਕਹਿ ਰਿਹਾ ਹੈ
ਤੇ ਕੋਈ ਵੀਡੀਓ ਬਣਾ ਕੇ ਆਪਣੇ ਚਹੇਤੇ ਸਿੰਗਰ ਦਾ ਹੌਸਲਾ ਵਧਾ ਰਿਹਾ ਹੈ।
ਇੰਦਰਜੀਤ ਨਿੱਕੂ ਦੀ ਜ਼ਿੰਦਗੀ `ਚ ਬੁਰਾ ਦੌਰ ਚੱਲ ਰਿਹਾ ਹੈ, ਇਹ ਖਬਰ ਸੁਣ ਕੇ ਪੰਜਾਬੀ ਇੰਡਸਟਰੀ ਨੇ ਹਾਲੇ ਤੱਕ ਭਾਵੇਂ ਕੋਈ ਰਿਐਕਸ਼ਨ ਨਹੀਂ ਦਿੱਤਾ
ਪਰ ਪੰਜਾਬ ਭਰ ਵਿੱਚ ਨਿੱਕੂ ਦੇ ਫ਼ੈਨਜ਼ ਉਨ੍ਹਾਂ ਨੂੰ ਖੂਬ ਸਪੋਰਟ ਕਰ ਰਹੇ ਹਨ। ਜਿਸ ਤੋਂ ਪੰਜਾਬੀ ਸਿੰਗਰ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ