ਬਿੱਗ ਬੌਸ ਦੇਸ਼ ਦਾ ਸਭ ਤੋਂ ਵਿਵਾਦਤ ਟੀਵੀ ਰਿਐਲਟੀ ਸ਼ੋਅ ਹੈ। ਪਰ ਇਸ ਸ਼ੋਅ ਨੂੰ ਦੇਸ਼ ਭਰ ਵਿੱਚ ਖੂਬ ਪਸੰਦ ਕੀਤਾ ਜਾਂਦਾ ਹੈ

ਹੁਣ ਅਗਸਤ ਮਹੀਨਾ ਖਤਮ ਹੋਣ ਵਾਲਾ ਹੈ। ਦਰਸ਼ਕਾਂ ਨੇ ਬਿੱਗ ਬੌਸ 16 ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿਤਾ ਹੈ

ਅਜਿਹੇ `ਚ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਬਿੱਗ ਬੌਸ ਆਪਣੇ 16ਵੇਂ ਸੀਜ਼ਨ ਨਾਲ ਜਲਦ ਟੀਵੀ `ਤੇ ਵਾਪਸੀ ਕਰਨ ਜਾ ਰਿਹਾ ਹੈ

ਇਸ ਦਰਮਿਆਨ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਸ਼ੋਅ `ਚ ਪੰਜਾਬੀ ਇੰਡਸਟਰੀ ਦੀਆਂ ਦਿੱਗਜ ਸ਼ਖ਼ਸੀਅਤਾਂ ਹਿੱਸਾ ਲੈ ਸਕਦੀਆਂ ਹਨ

ਇਸ ਦੌਰਾਨ ਜੋ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਗੁਰਨਾਮ ਭੁੱਲਰ

ਜੀ ਹਾਂ, ਇਹ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਪੰਜਾਬੀ ਸਿੰਗਰ ਤੇ ਐਕਟਰ ਗੁਰਨਾਮ ਭੁੱਲਰ ਬਿੱਗ ਬੌਸ 16 ਦਾ ਹਿੱਸਾ ਬਣ ਸਕਦੇ ਹਨ। ਦਰਅਸਲ, ਇਹ ਅਫ਼ਵਾਹ ਨਹੀਂ ਹਕੀਕਤ ਹੈ

ਰਿਪੋਰਟ ਮੁਤਾਬਕ ਬਿੱਗ ਬੌਸ ਦੇ ਮੇਕਰਜ਼ ਨੇ ਗੁਰਨਾਮ ਭੁੱਲਰ ਨੂੰ ਸ਼ੋਅ `ਚ ਹਿੱਸਾ ਲੈਣ ਲਈ ਅਪਰੋਚ ਕੀਤਾ ਸੀ। ਪਰ ਸਿੰਗਰ ਨੇ ਇਸ ਤੋਂ ਇਨਕਾਰ ਕਰ ਦਿਤਾ ਹੈ

ਭੁੱਲਰ ਦੇ ਨੇੜਲੇ ਸੂਤਰਾਂ ਦੀ ਮੰਨੀ ਜਾਏ ਤਾਂ ਉਨ੍ਹਾਂ ਨੇ ਇਸ ਆਫ਼ਰ ਨੂੰ ਰਿਜੈਕਟ ਕਰ ਦਿਤਾ ਹੈ

ਦਸ ਦਈਏ ਕਿ ਬਿੱਗ ਬੌਸ 16 ਅਕਤੂਬਰ ਮਹੀਨੇ `ਚ ਟੀਵੀ ਤੇ ਵਾਪਸੀ ਕਰ ਸਕਦਾ ਹੈ

ਇਸ ਸ਼ੋਅ ਨੂੰ ਕੌਣ ਹੋਸਟ ਕਰੇਗਾ ਇਸ ਤੇ ਵੀ ਹਾਲੇ ਸਵਾਲੀਆ ਨਿਸ਼ਾਨ ਹੈ