ਰਣਬੀਰ ਕਪੂਰ ਤੇ ਆਲੀਆ ਭੱਟ ਜਲਦ ਹੀ ਮੰਮੀ ਡੈਡੀ ਬਣਨ ਜਾ ਰਹੇ ਹਨ
ਆਲੀਆ ਭੱਟ ਪ੍ਰੈਗਨੈਂਟ ਹੈ, ਤੇ ਜ਼ਾਹਰ ਹੈ ਕਿ ਹਰ ਔਰਤ ਦਾ ਪ੍ਰੈਗਨੈਂਸੀ ਦੌਰਾਨ ਵਜ਼ਨ ਵਧ ਜਾਂਦਾ ਹੈ
ਅਜਿਹੇ `ਚ ਰਣਬੀਰ ਕਪੂਰ ਨੇ ਆਪਣੀ ਪਤਨੀ ਦੇ ਵਧੇ ਹੋਏ ਵਜ਼ਨ ਦਾ ਮਜ਼ਾਕ ਉਡਾ ਦਿਤਾ ਸੀ। ਜਿਸ ਨੂੰ ਲੈਕੇ ਉਨ੍ਹਾਂ ਨੂੰ (ਰਣਬੀਰ) ਖੂਬ ਟਰੋਲ ਕੀਤਾ ਗਿਆ
ਪਰ ਹੁਣ ਰਣਬੀਰ ਨੇ ਆਪਣੀ ਗ਼ਲਤੀ ਮੰਨਦੇ ਹੋਏ ਆਪਣੀ ਟਿੱਪਣੀ ਵਾਪਸ ਲਈ ਤੇ ਨਾਲ ਹੀ ਆਲੀਆ ਦਾ ਮਜ਼ਾਕ ਉਡਾਉਣ ਲਈ ਮੁਆਫ਼ੀ ਵੀ ਮੰਗੀ
ਮੀਡੀਆ ਨਾਲ ਗੱਲਬਾਤ ਦੌਰਾਨ ਰਣਬੀਰ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀ ਟਿੱਪਣੀ ਬਾਰੇ ਸਪੱਸ਼ਟੀਕਰਨ ਦੇਣਾ ਚਾਹੁੰਦੇ ਹਨ?
ਉਨ੍ਹਾਂ ਨੇ ਤੁਰੰਤ ਮੁਆਫੀ ਮੰਗੀ ਅਤੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਕਿਸੇ ਬੁਰੇ ਮਕਸਦ ਨਾਲ ਇਹ ਟਿੱਪਣੀ ਨਹੀਂ ਕੀਤੀ ਸੀ
ਰਣਬੀਰ ਨੇ ਕਿਹਾ, ਹਾਂ, ਬੇਸ਼ੱਕ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਹਾਂਗਾ ਕਿ ਮੈਂ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾਂ ਹਾਂ
ਮੈਂ ਉਨ੍ਹਾਂ ਨਾਲ ਸਿਰਫ਼ ਪਿਆਰ ਭਰੇ ਲਹਿਜ਼ੇ ਵਿੱਚ ਮਜ਼ਾਕ ਕੀਤਾ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਮਜ਼ਾਕ ਸੀਰੀਅਸ ਰੂਪ ਲੈ ਲਵੇਗਾ
ਜੇਕਰ ਮੈਂ ਕਿਸੇ ਨੂੰ ਠੇਸ ਪਹੁੰਚਾਈ ਹੈ ਤਾਂ ਸੱਚਮੁੱਚ ਮਾਫੀ ਮੰਗਣਾ ਚਾਹੁੰਦਾ ਹਾਂ। ਇਹ ਮੇਰਾ ਇਰਾਦਾ ਨਹੀਂ ਸੀ
ਮੈਂ ਇਸ ਬਾਰੇ ਆਲੀਆ ਨਾਲ ਗੱਲ ਕੀਤੀ ਅਤੇ ਉਹ ਸੱਚਮੁੱਚ ਹੱਸ ਪਈ ਅਤੇ ਉਸ ਨੇ ਕੋਈ ਇਤਰਾਜ਼ ਨਹੀਂ ਕੀਤਾ