ਪੰਜਾਬੀ ਗਾਇਕਾ ਜੈਨੀ ਜੌਹਲ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਜੈਨੀ ਜੌਹਲ ਦਾ ਗਾਣਾ 'ਯੂ ਐਂਡ ਮੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ ਸੁਣ ਜੈਨੀ ਦੇ ਫੈਨਜ਼ ਹੈਰਾਨ ਵੀ ਹਨ, ਕਿਉਂਕਿ ਗਾਇਕਾ ਨੇ ਆਪਣਾ ਟਰੈਕ ਅਚਾਨਕ ਬਦਲ ਲਿਆ ਹੈ। ਉਹ ਤੱਤੇ ਗਾਣਿਆਂ ਤੋਂ ਸਿੱਧਾ ਰੋਮਾਂਟਿਕ ਗਾਣਿਆਂ ਵੱਲ ਮੁੜ ਗਈ ਹੈ। ਖੈਰ ਜੋ ਵੀ ਹੋਵੇ, ਗਾਇਕਾ ਦਾ ਇਹ ਰੋਮਾਂਟਿਕ ਗਾਣਾ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਈ ਫੈਨਜ਼ ਇਹ ਵੀ ਅੰਦਾਜ਼ਾ ਲਗਾ ਰਹੇ ਹਨ ਕਿ ਅੱਜ ਕੱਲ ਜੈਨੀ ਜੌਹਲ ਬੜੇ ਰੋਮਾਂਟਿਕ ਗਾਣੇ ਸ਼ੇਅਰ ਕਰ ਰਹੀ ਹੈ ਤੇ ਨਾਲ ਹੀ ਉਸ ਨੇ ਹਾਲ ਹੀ 'ਚ ਆਪਣੀ ਲੁੱਕ ਵੀ ਬਦਲ ਲਈ ਹੈ। ਉਹ ਅਕਸਰ ਸੂਟ ਪਹਿਨੇ ਹੀ ਨਜ਼ਰ ਆਉਂਦੀ ਹੈ। ਤੁਹਾਨੂੰ ਦੱਸ ਦਈਏ ਕਿ ਜੈਨੀ ਦਾ ਸਿਰਫ ਗਾਣਾ ਹੀ ਨਹੀਂ, ਬਲਕਿ ਉਸ ਦੀ ਲੁੱਕ ਵੀ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ। ਜੀ ਹਾਂ, ਜੈਨੀ ਜੌਹਲ ਨੇ ਹਾਲ ਹੀ 'ਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗਾਇਕਾ ਪਿੰਕ ਯਾਨਿ ਗੁਲਾਬੀ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਗਾਇਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਗੁਲਾਬੀ ਰੰਗ ਦਾ ਸ਼ਰਾਰਾ ਸੂਟ ਪਹਿਿਨਿਆ ਹੋਇਆ ਹੈ। ਉਸ ਨੇ ਸ਼ਰਾਰਾ ਸੂਟ ਦੇ ਨਾਲ ਕਮੀਜ਼ ਉੱਚਾ ਕੈਰੀ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਠੰਢ ਤੋਂ ਬਚਣ ਲਈ ਸ਼ਾਲ ਵੀ ਲਿਆ ਹੋਇਆ ਹੈ। ਜੈਨੀ ਦੀ ਇਸ ਲੁੱਕ ਨੂੰ ਫੈਨਜ਼ ਖੂਬ ਪਿਆਰ ਦੇ ਰਹੇ ਹਨ। ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਸਿੱਧੂ ਮੂਸੇਵਾਲਾ 'ਤੇ ਲਿਖੇ ਗਾਣੇ 'ਲੈਟਰ ਟੂ ਸੀਐਮ' ਕਰਕੇ ਚਰਚਾ 'ਚ ਆਈ ਸੀ।