ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ਪਹੁੰਚੀ ਪੁਲਿਸ ਸਟੇਸ਼ਨ ਦੇ ਬਾਹਰ ਰਾਖੀ ਨੇ ਪੈਪਰਾਜ਼ੀ ਨਾਲ ਗੱਲ ਕੀਤੀ ਜਿੱਥੇ ਉਸਨੇ ਆਪਣੇ ਸਾਬਕਾ ਪਤੀ ਰਿਤੇਸ਼ 'ਤੇ ਕਈ ਗੰਭੀਰ ਦੋਸ਼ ਲਗਾਏ ਇਸ ਦੌਰਾਨ ਰਾਖੀ ਫੁੱਟ-ਫੁੱਟ ਕੇ ਰੋ ਪਈ ਪੈਪਰਾਜੀ ਨਾਲ ਗੱਲ ਕਰਦੇ ਹੋਏ ਰਾਖੀ ਨੇ ਕਿਹਾ, 'ਉਹ ਮੇਰੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਤੇ ਆਦਿਲ ਨੂੰ ਬਰਬਾਦ ਕਰ ਦਿਆਂਗਾ ਤੈਨੂੰ ਤੇ ਆਦਿਲ ਨੂੰ ਇਕੱਠੇ ਨਹੀਂ ਰਹਿਣ ਦਿਆਂਗਾ ਰਾਖੀ ਨੇ ਦੱਸਿਆ, 'ਤਿੰਨ ਸਾਲਾਂ 'ਚ ਉਹ ਮੇਰੇ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ ਹੁਣ ਉਹ ਮੇਰੇ ਸੋਸ਼ਲ ਮੀਡੀਆ 'ਤੇ ਅਟੈਕ ਕਰ ਰਿਹਾ ਹੈ ਉਸਨੇ ਮੇਰਾ ਫੇਸਬੁੱਕ, ਇੰਸਟਾਗ੍ਰਾਮ ਸਭ ਕੁਝ ਹੈਕ ਕਰ ਲਿਆ