ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਇੱਥੇ ਰੋਜ਼ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ ਮੰਦਿਰ ਵਿੱਚ ਦਰਸ਼ਨਾਂ ਦੇ ਲਈ ਆਉਣ ਵਾਲੇ ਲੋਕਾਂ ਨੂੰ ਤੀਰਥ ਖੇਤਰ ਟਰੱਸਟ ਵਲੋਂ ਜ਼ਰੂਰੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ, ਉੱਥੇ ਹੀ ਕੁਝ ਨਿਯਮਾਂ ਦਾ ਪਾਲਨ ਵੀ ਕਰਨਾ ਹੋਵੇਗਾ ਦਿਵਿਆਂਗ ਅਤੇ ਬਜ਼ੁਰਗ ਸ਼ਰਧਾਲੂਆਂ ਲਈ ਗੋਲਫ ਕਾਰਟ ਦੀ ਸੁਵਿਧਾ ਮਿਲੇਗੀ ਉੱਥੇ ਹੀ ਸ਼ਰਧਾਲੂਆਂ ਨੂੰ ਅੰਦਰ ਇਲੋਕਟ੍ਰੋਨਿਕ ਡਿਵਾਈਸ ਜਿਵੇਂ ਮੋਬਾਈਲ ਅਤੇ ਲੈਪਟਾਪ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਇਸ ਦੇ ਨਾਲ ਹੀ ਮੰਦਿਰ ਦੇ ਅੰਦਰ, ਬੈਗ ਅਤੇ ਪ੍ਰਸਾਦ ਲੈ ਕੈ ਵੀ ਨਹੀਂ ਜਾ ਸਕਦੇ ਰਾਮ ਲੱਲਾ ਦੇ ਦਰਸ਼ਨ ਕਰਨ ਤੋਂ ਬਾਅਦ ਟਰੱਸਟ ਵਲੋਂ ਹੀ ਪ੍ਰਸ਼ਾਦ ਦਿੱਤਾ ਜਾਵੇਗਾ ਸ਼ਰਧਾਲੂਆਂ ਦੇ ਜੁੱਤੇ ਚੱਪਲ ਰੱਖਣ ਲਈ ਚੰਗੀ ਵਿਵਸਥਾ ਕੀਤੀ ਗਈ