ਭੋਜਪੁਰੀ ਕੁਈਨ ਰਾਣੀ ਚੈਟਰਜੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਰਾਣੀ ਚੈਟਰਜੀ ਹੁਣ ਬਾਲੀਵੁੱਡ 'ਚ ਵੀ ਕਦਮ ਰੱਖਣ ਲਈ ਤਿਆਰ ਹੈ। ਰਾਣੀ ਚੈਟਰਜੀ ਨੇ ਗੋਲਡਨ ਕਲਰ ਦੀ ਡ੍ਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਰਾਣੀ ਨੇ ਲਿਖਿਆ-ਮੇਰਾ ਪਹਿਲਾ ਹਿੰਦੀ ਗੀਤ ਆ ਰਿਹਾ ਹੈ। ਰਾਣੀ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਦੇ ਫ਼ੈਨ ਦੀਵਾਨੇ ਹੋ ਗਏ ਹਨ। ਇਕ ਫੈਨ ਨੇ ਲਿਖਿਆ- ਵਾਹ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ। ਰਾਣੀ ਚੈਟਰਜੀ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦੀ ਹੈ। ਉਨ੍ਹਾਂ ਦੀ ਫਿਟਨੈੱਸ ਲਈ ਸਮਰਪਣ ਦੇਖ ਕੇ ਉਨ੍ਹਾਂ ਦੇ ਫ਼ੈਨਜ ਵੀ ਕਾਫੀ ਪ੍ਰਭਾਵਿਤ ਹੋਏ ਹਨ। ਦੱਸ ਦੇਈਏ ਕਿ ਜਲਦ ਹੀ ਰਾਣੀ ਚੈਟਰਜੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ।