Sunny Malton Shared Video On Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਰੈਪਰ ਸੰਨੀ ਮਾਲਟਨ ਦੀ ਦੋਸਤੀ ਕਾਫੀ ਮਸ਼ਹੂਰ ਸੀ। ਦੋਵੇਂ ਕਲਾਕਾਰਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾਂਦਾ ਸੀ, ਦੋਵਾਂ ਵੱਲੋਂ ਪ੍ਰਸ਼ੰਸਕਾਂ ਨੂੰ ਕਈ ਸ਼ਾਨਦਾਰ ਹਿੱਟ ਗੀਤ ਵੀ ਦਿੱਤੇ ਗਏ ਹਨ। ਦੱਸ ਦੇਈਏ ਕਿ ਮੂਸੇਵਾਲਾ ਦੀ ਯਾਦ ਵਿੱਚ ਸੰਨੀ ਮਾਲਟਨ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦਾ ਹੈ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸਕ ਵੀ ਭਾਵੁਕ ਹੋ ਜਾਂਦੇ ਹਨ। ਇਸ ਵਿਚਾਲੇ ਕਲਾਕਾਰ ਵੱਲੋਂ ਇੱਕ ਹੋਰ ਵੀਡੀਓ ਪੋਸਟ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਸਿੱਧੂ ਨਾਲ ਤੁਲਨਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ, ਸੰਨੀ ਮਾਲਟਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਯਾਰੀਆਂ ਦਾ ਸਿਰ ਸਾਡੇ ਭਾਰ, ਅਸੀਂ ਕਰਜੇ ਨਈਂ ਸਿਰਾਂ ਤੇ ਚੜ੍ਹਾਏ... ਮਿਸ ਯੂ ਬ੍ਰਦਰ... ਤੁਹਾਡੇ ਬਿਨ੍ਹਾਂ ਮੈਂ ਕੁਝ ਨਹੀਂ ਹਾਂ... ਇਸ ਵੀਡੀਓ ਵਿੱਚ ਸੰਨੀ ਮਾਲਟਨ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਜਿਹੜੇ ਵੀ ਕਲਾਕਾਰ ਆ ਨਾ ਉਹ ਹੱਥ ਜੋੜ ਕਹਿੰਦੇ ਬਾਈ ਸਿੱਧੂ-ਸਿੱਧੂ ਸਿੱਧੂ ਹੇਅਰ... ਉਹ ਭਰਾ ਜਿਵੇਂ ਸਿੱਧੂ ਲਿਖਦਾ ਤੁਹਾਡੇ ਕੋਲੋਂ ਲਿਖ ਨਈਂ ਹੁੰਦਾ... ਤੁਸੀ ਵੀ ਸੁਣੋ ਇਹ ਵੀਡੀਓ... ਕਾਬਿਲੇਗੌਰ ਹੈ ਕਿ ਸੰਨੀ ਮਾਲਟਨ ਸਿੱਧੂ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਵੀ ਦਿਖਾਈ ਦਿੰਦੇ ਹਨ। ਹਾਲਾਂਕਿ ਰੈਪਰ ਵੱਲੋਂ ਪਰਮੀਸ਼ ਵਰਮਾ ਨਾਲ ਗਾਏ ਗੀਤ 'ਵੀ ਮੇਡ ਇਟ' ਵਿੱਚ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। ਇਸ ਗੀਤ ਵਿੱਚ ਤੁਸੀ ਸਿੱਧੂ ਨਾਲ ਜੁੜੀ ਝਲਕ ਦਿਖਾਈ ਦਿੱਤੀ।