ਰਤਨ ਰਾਜਪੂਤ ਹੁਣ ਗਲੈਮਰ ਦੀ ਦੁਨੀਆ ਤੋਂ ਦੂਰ ਹੋ ਗਈ ਹੈ। ਦੇਸੀ ਲਾਈਫ ਸਟਾਈਲ ਬਤੀਤ ਕਰਦੀ ਨਜ਼ਰ ਆ ਰਹੀ ਹੈ। ਸਵਯੰਵਰ ਦੇ ਜ਼ਰੀਏ ਰਤਨ ਆਪਣੇ ਸਾਥੀ ਦੀ ਭਾਲ ਵਿਚ ਨਿਕਲੀ ਸੀ ਹਰ ਕਿਸੇ ਦੇ ਮਨ ਵਿੱਚ ਸਵਾਲ ਉੱਠ ਰਿਹਾ ਹੋਵੇਗਾ ਕਿ ਅਜਿਹਾ ਕਿਉਂ? ਰਤਨ ਨੇ ਇਸ ਸਵਾਲ ਦਾ ਜਵਾਬ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ। ਸਵਯੰਵਰ ਦੁਆਰਾ ਰਤਨ ਨੂੰ ਇੱਕ ਚੰਗੇ ਸਾਥੀ ਦੀ ਭਾਲ ਸੀ। ਹਾਲਾਂਕਿ ਉਨ੍ਹਾਂ ਨੂੰ ਆਪਣੇ ਅਨੁਸਾਰ ਦਾ ਪਾਰਟਨਰ ਨਹੀਂ ਮਿਲਿਆ। ਉਹ ਆਪਣੀ ਜ਼ਿੰਦਗੀ ਦਾ ਖੁੱਲ੍ਹ ਕੇ ਆਨੰਦ ਲੈਣਾ ਚਾਹੁੰਦੀ ਹੈ। ਉਹ ਜ਼ਿੰਦਗੀ ਵਿਚ ਜੋ ਵੀ ਚਾਹੁੰਦੀ ਹੈ, ਉਹ ਕਰਨਾ ਚਾਹੁੰਦੀ ਹੈ। ਉਹ ਨਹੀਂ ਚਾਹੁੰਦੀ ਕਿ ਵਿਆਹ ਤੋਂ ਬਾਅਦ ਕੁਝ ਲੋਕਾਂ ਦੇ ਬੰਧਨ 'ਚ ਬੰਧ ਕੇ ਰਹਿ ਜਾਵੇ।