ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਮਰਦਾਨਾ ਇੱਕ ਬ੍ਰਿਖ ਹੇਠ ਬੈਠੇ

Published by: ਏਬੀਪੀ ਸਾਂਝਾ

ਲੋਕਾਂ ਨੇ ਸੰਤ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਲ ਪਾਣੀ ਦੀ ਦੇਵ ਕੀਤੀ

Published by: ਏਬੀਪੀ ਸਾਂਝਾ

ਗੁਰੂ ਜੀ ਨੇ ਸੰਗਤਾਂ ਨੂੰ ਪੁੱਛਿਆ ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ

Published by: ਏਬੀਪੀ ਸਾਂਝਾ

ਪਿੰਡ ਵਾਲਿਆਂ ਨੇ ਬੇਨਤੀ ਕੀਤੀ ਮਹਾਰਾਜ ਇਕ ਦੇਵ 6 ਮਹੀਨਿਆਂ ਤੋਂ ਸਾਡੇ ਘਰ ਸਾੜ ਜਾਂਦਾ ਹੈ

Published by: ਏਬੀਪੀ ਸਾਂਝਾ

ਸਤਿਗੁਰ ਜੀ ਕਹਿਣ ਲੱਗੇ ਤੁਸੀਂ ਸਤਿਨਾਮ ਦਾ ਜਾਪ ਕਰਿਆ ਕਰੋ ਤੁਹਾਡੇ ਘਰ ਨਹੀਂ ਸੜਨਗੇ

Published by: ਏਬੀਪੀ ਸਾਂਝਾ

ਇੰਨੇ ਨੂੰ ਦੇਵ ਓਥੇ ਆਇਆ ਉਸਦਾ ਸਿਰ ਅਸਮਾਨ ਵਿੱਚ ਪੈਰ ਧਰਤੀ ਤੇ ਸਨ

Published by: ਏਬੀਪੀ ਸਾਂਝਾ

ਬਿਕਰਾਲ ਰੂਪ, ਲੋਹੇ ਜੈਸਾ ਰੰਗ, ਹੱਥ ਵਿੱਚ ਅੱਗ ਸੀ ਬੜਾ ਕ੍ਰੋਧਵਾਨ ਹੋਇਆ , ਲੋਕਾਂ ਨੂੰ ਡਰਾਉਣ ਲੱਗਾ

Published by: ਏਬੀਪੀ ਸਾਂਝਾ

ਸਤਿਗੁਰ ਜੀ ਨੇ ਉਸ ਪਾਸੇ ਦ੍ਰਿਸ਼ਟੀ ਪਾਈ ਤਾਂ ਧੜੱਮ ਕਰਕੇ ਡਿੱਗ ਪਿਆ

Published by: ਏਬੀਪੀ ਸਾਂਝਾ

ਮੁਰਛਾ ਹੋ ਗਿਆ, ਗੁਰੂ ਜੀ ਨੂੰ ਦਇਆ ਆਈ ਆਪਣਾ ਚਰਨ ਉਸਦੇ ਸਿਰ ਨਾਲ ਛੁਹਾਇਆ

Published by: ਏਬੀਪੀ ਸਾਂਝਾ

ਅਤੇ ਦੇਵ ਖੜਾ ਹੋ ਗਿਆ, ਗੁਰੂ ਜੀ ਨੂੰ ਕਹਿਣ ਲੱਗਾ ਮੈਨੂੰ ਬਖ਼ਸ਼ ਦਿਓ, ਮੇਰੇ ਅਪਰਾਧ ਦੀ ਖਿਮਾ ਕਰੋ, ਇਸ ਅਸਥਾਨ 'ਤੇ ਅੱਜ ਬਡ ਤੀਰਥ ਸਾਹਿਬ ਸ਼ੁਸ਼ੋਭਿਤ ਹੈ।

Published by: ਏਬੀਪੀ ਸਾਂਝਾ