ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਸ਼੍ਰੀਨਗਰ – ਲੇਹ ਰੋਡ ਤੋਂ ਲੇਹ ਤੋਂ 25 ਕਿ.ਮੀ. ਸ਼੍ਰੀਨਗਰ ਵਾਲੇ ਪਾਸੇ ਸਥਿਤ ਹੈ

Published by: ਏਬੀਪੀ ਸਾਂਝਾ

ਇਹ ਪਾਵਨ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਦੀਵੀ ਯਾਦ ਵਿਚ ਬਣਾਇਆ ਗਿਆ ਹੈ,ਜਿਹਨਾਂ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਅਸਥਾਨ ਨੂੰ ਭਾਗ ਲਾਏ

Published by: ਏਬੀਪੀ ਸਾਂਝਾ

ਸੜਕ ਦੇ ਪਾਰ ਇਸ ਪਹਾੜੀ ਤੇ ਇੱਕ ਰਾਕਸ਼ ਰਹਿੰਦਾ ਸੀ, ਜੋ ਕੇ ਇਲਾਕੇ ਦੇ ਲੋਕਾਂ ਨੂੰ ਤਸੀਹੇ ਦਿੰਦਾ ਸੀ ਜਦੋਂ ਪਾਣੀ ਸਿਰ ਤੋਂ ਨਿਕਲਣ ਲੱਗਾ ਤਾਂ

Published by: ਏਬੀਪੀ ਸਾਂਝਾ

ਇਲਾਕੇ ਦੇ ਲੋਕਾਂ ਨੇ ਪ੍ਰਮਾਤਮਾ ਨੂੰ ਬੇਨਤੀ ਕੀਤੀ, ਮਹਾਨ ਗੁਰੂ ਜੀ ਨੇ ਬੇਨਤੀ ਸੁਣ ਕੇ ਉਹਨਾਂ ਦੀ ਮਦਦ ਕਰਨ ਦੀ ਸੋਚੀ ਨੇੜੇ ਵਗਦੇ ਦਰਿਆ ਕੰਡੇ ਗੁਰੂ ਜੀ ਨੇ ਆਪਣਾ ਆਸਣ ਲਾਇਆ

Published by: ਏਬੀਪੀ ਸਾਂਝਾ

ਲੋਕਾਂ ਨੇ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਕੀਤੀ, ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਛੇਤੀ ਹੀ ਗੁਰੂ ਜੀ ਇਲਾਕੇ ਵਿਚ ਹਰਮਨ ਪਿਆਰੇ ਹੋ ਗਏ , ਇਲਾਕੇ ਦੇ ਲੋਕਾਂ ਨੇ ਆਪ ਨੂੰ “ਨਾਨਕ ਲਾਮਾ” ਕਹਿਣਾ ਸ਼ੁਰੂ ਕਰ ਦਿੱਤਾ

Published by: ਏਬੀਪੀ ਸਾਂਝਾ

ਉਸ ਰਾਖਸ਼ ਦੇ ਗੁੱਸੇ ਦਾ ਕੋਈ ਠਿਕਾਣਾ ਨਾ ਰਿਹਾ , ਉਸਨੇ ਗੁਰੂ ਜੀ ਨੂੰ ਮਾਰਨ ਦੀ ਸੋਚੀ,ਇੱਕ ਸਵੇਰ ,ਜਦੋਂ ਗੁਰੂ ਜੀ ਅਕਾਲ ਪੁਰਖ ਵਿਚ ਲੀਨ ਹੋਏ ਬੈਠੇ ਸਨ ਤਾਂ ਰਾਖਸ਼ ਨੇ ਇਕ ਭਾਰੀ ਪੱਥਰ ਗੁਰੂ ਜੀ ਉੱਤੇ ਸੁੱਟਿਆ

Published by: ਏਬੀਪੀ ਸਾਂਝਾ

ਉਹ ਪੱਥਰ ਗੁਰੂ ਜੀ ਦੀ ਛੋਹ ਨਾਲ ਮੋਮ ਬਣ ਗਿਆ, ਗੁਰੂ ਜੀ ਦੀ ਪਿੱਠ ਦਾ ਨਿਸ਼ਾਨ ਪੱਥਰ ਵਿਚ ਡੂੰਘਾ ਛਪ ਗਿਆ, ਗੁਰੂ ਜੀ ਅਡੋਲ ਲੀਨ ਰਹੇ, ਰਾਖਸ਼ ਨੇ ਸੋਚਿਆ ਗੁਰੂ ਵੱਡੇ ਪੱਥਰ ਹੇਠਾਂ ਦੱਬ ਗਏ ਹੋਣਗੇ

Published by: ਏਬੀਪੀ ਸਾਂਝਾ

ਉਸ ਨੇ ਹੇਠਾਂ ਆ ਕੇ ਗੁਰੂ ਜੀ ਨੂੰ ਠੀਕ ਦੇਖਿਆ ਤਾਂ ਬਹੁਤ ਹੈਰਾਨ ਹੋਇਆ | ਗੁੱਸੇ ਨਾਲ ਉਸਨੇ ਪੱਥਰ ਨੂੰ ਪੈਰ ਦੀ ਠੋਕਰ ਮਾਰੀ, ਉਸਦਾ ਪੈਰ ਮੋਮ ਬਣੇ ਪੱਥਰ ਵਿਚ ਧਸ ਗਿਆ

Published by: ਏਬੀਪੀ ਸਾਂਝਾ

ਫਿਰ ਉਸ ਨੂੰ ਆਪਣੀ ਭੁੱਲ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗਣ ਲੱਗਾ, ਗੁਰੂ ਜੀ ਨੇ ਉਸ ਰਾਖਸ਼ ਤੇ ਮੇਹਰ ਦੀ ਦ੍ਰਿਸ਼ਟੀ ਪਾ ਕੇ ਰਾਖਸ਼ ਤੋਂ ਦੇਵਤਾ ਬਣਾ ਕੇ ਮਾਨਵ ਸੇਵਾ ਵਿਚ ਲਾਇਆ

Published by: ਏਬੀਪੀ ਸਾਂਝਾ

ਆਪ ਕਾਰਗਿਲ ਸ਼੍ਰੀਨਗਰ ਨੂੰ ਚਾਲੇ ਪਾ ਦਿੱਤੇ , ਗੁਰੂ ਜੀ ਦੀ ਛੋਹ ਵਾਲਾ ਪਵਿੱਤਰ ਪੱਥਰ ਗੁ: ਸਾਹਿਬ ਅੰਦਰ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਬਿਤ ਹੈ

Published by: ਏਬੀਪੀ ਸਾਂਝਾ