ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਚੱਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਨਾਲ ਸਿੱਧ ਗੋਸਟ ਦੀ ਚਰਚਾ ਕੀਤੀ। ਇਸ ਮੇਲੇ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚੋਂ ਵਾਰ 1 ਪਉੜੀ 39 ਵਿੱਚ ਦਿੰਦੇ ਹਨ।

Published by: ਏਬੀਪੀ ਸਾਂਝਾ

ਜੋਗੀਆਂ ਦੇ ਆਗੂ ਭੰਗਰ ਨਾਥ ਨਾਲ ਜੋ ਵਾਰਤਾਲਾਪ ਹੋਈ ਇਸ ਦਾ ਹਵਾਲਾ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਦਿੰਦੇ ਹਨ। ਜੋਗੀ ਭੰਗਰ ਨਾਥ ਨੇ ਗੁਰੂ ਜੀ ਨੂੰ ਪੁੱਛਿਆ

Published by: ਏਬੀਪੀ ਸਾਂਝਾ

“ਭੇਖਿ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ” ਤਾਂ ਗੁਰੂ ਜੇ ਨੇ ਆਖਿਆ :- “ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।

Published by: ਏਬੀਪੀ ਸਾਂਝਾ

ਬਾਬਾ ਜੀ ਦਾ ਜੁਆਬ ਸੁਣ ਕੇ ਜੋਗੀ ਭੰਗਰ ਨਾਥ ਜੀ ਨਿਸ਼ਾ ਹੋਏ ਅਤੇ ਗੁਰੂ ਚਰਨਾਂ ਤੇ ਸੀਸ ਨਿਵਾਇਆ। ਇਸ ਤਰਾਂ ਬਾਬਾ ਜੀ ਨੇ ਅੰਮ੍ਰਿਤ ਬਚਨਾਂ ਨਾਲ ਜੋਗੀਆਂ ਦੇ ਤਪ ਦੇ ਹਿਰਦਿਆਂ ਤੇ ਸ਼ਾਂਤੀ ਵਰਤਾਈ ਤੇ ਭੁੱਲੇ ਭਟਕੇ ਲੋਕਾਂ ਨੂੰ ਰਾਹੇ ਪਾ ਕੇ ਇੱਕ ਪਰਮਾਤਮਾ ਨਾਲ ਜੋੜਿਆ।

Published by: ਏਬੀਪੀ ਸਾਂਝਾ

ਉਸ ਵੇਲੇ ਗੁਰੂ ਜੀ ਨੇ ਖੁਸ਼ੀ ਵਿੱਚ ਆ ਕੇ ਇਥੇ ਇੱਕ ਕਿੱਕਰ ਦੀ ਦਾਤਣ ਲਾ ਦਿੱਤੀ। ਸੰਗਤਾਂ ਨੇ ਆਖਿਆ ਕਿ ਗੁਰੂ ਜੀ ਇਹ ਕੰਡਿਆਂ ਵਾਲਾ ਦਰੱਖਤ ਲੱਗ ਗਿਆ ਹੈ ਤਾਂ ਗੁਰੂ ਜੀ ਨੇ ਕਿਹਾ ਤੁਹਾਨੂੰ ਕਿਹੜਾ ਚਾਹੀਦਾ ਹੈ ,

Published by: ਏਬੀਪੀ ਸਾਂਝਾ

ਤਾਂ ਸੰਗਤਾਂ ਨੇ ਕਿਹਾ ਕਿ ਕੋਈ ਫਲ ਵਾਲਾ ਦਰਖਤ ਚਾਹੀਦਾ ਹੈ। ਤਾਂ ਗੁਰੂ ਜੀ ਨੇ ਕਿਹਾ ਜੋ ਅਕਾਲ ਪੁਰਖ ਦਾ ਭਾਣਾ ਸੀ ਉਹ ਹੋ ਗਿਆ ਹੈ।

Published by: ਏਬੀਪੀ ਸਾਂਝਾ

ਇਸ ਕਿੱਕਰ ਤੋਂ ਬੇਰ ਸਾਹਿਬ ਬਣੇਗਾ। ਇਸ ਬੇਰੀ ਨੂੰ 12 ਮਹੀਨੇ ਫਲ ਲੱਗਿਆ ਕਰੇਗਾ। ਇਹ ਬੇਰੀ ਹੁਣ ਗੁਰਦੁਆਰਾ ਸਾਹਿਬ ਜੀ ਦੀ ਪਰਿਕ੍ਰਮਾ ਵਿੱਚ ਹੈ।

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (ਵੈਸਾਖ 1628) ਨੂੰ ਬਟਾਲੇ ਵਿਖੇ ਆਪਣੇ ਪੁੱਤਰ ਗੁਰਦਿੱਤਾ ਜੀ ਨੂੰ ਵਿਆਹੁਣ ਵਾਸਤੇ ਆਏ ਤਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਇਥੇ ਆਏ ਸਨ।

Published by: ਏਬੀਪੀ ਸਾਂਝਾ

ਇਸ ਸੰਬੰਧ ਵਿੱਚ ਉਹਨਾਂ ਨੇ ਅੱਠ ਭੁਜੀ ਖੂਹੀ ਬਣਵਾਈ। ਇਹ ਖੂਹੀ ਹੁਣ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੇਨ ਗੇਟ ਦੇ ਸਾਹਮਣੇ ਸਥਿਤ ਹੈ।

Published by: ਏਬੀਪੀ ਸਾਂਝਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੇਲੇ ਤੇ ਆਉਣ ਤੋਂ ਬਾਅਦ ਅੱਜ ਵੀ ਉਹਨਾਂ ਦੀ ਯਾਦ ਵਿੱਚ ਮੱਸਿਆ ਕੱਤਕ ਤੋਂ 9-10 ਦਿਨ ਬਾਅਦ (ਨੌਂਵੀ-ਦਸਵੀਂ) ਦਾ ਭਾਰੀ ਜੋੜ ਮੇਲਾ ਲੱਗਦਾ ਹੈ। ਜਿਸ ਵਿੱਚ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ।

Published by: ਏਬੀਪੀ ਸਾਂਝਾ