ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਢਾਬ ਬਣੀ ਹੈ, ਜਿੱਥੇ Guru Gobind Singh Ji ਨੇ ਇਸ਼ਨਾਨ ਕੀਤਾ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਜੋ ਕਿ ਲੁਧਿਆਣਾ ਵਿੱਚ ਹੈ।



ਮੁਗਲ ਰਾਜ ਵੇਲ੍ਹੇ Guru Gobind Singh Ji ਰਾਏਕੋਟ, ਲੰਮੇ ਜੱਟਪੁਰੇ, ਪਿੰਡ ਮਾਣੂਕੇ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਮੈਹਦੇਆਣਾ ਪਹੁੰਚੇ ਸਨ, ਤਾਂ ਉਨ੍ਹਾਂ ਨੇ ਇਥੇ ਦਾਤਣ-ਕੁਰਲਾ ਕਰਕੇ ਇਸ਼ਨਾਨ ਕੀਤਾ ਸੀ।



ਭਾਈ ਦਇਆ ਸਿੰਘ ਨੇ ਇਸ ਦੌਰਾਨ ਗੁਰੂ ਸਾਹਿਬ ਨੂੰ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵਿਛੜ ਚੁੱਕਾ ਹੈ। ਇਸ ਦੌਰਾਨ ਗੁਰੂ ਸਾਹਿਬ ਨੇ ਸੀਨੇ ਦੇ ਨਾਲ ਟੇਕ ਲਾ ਕੇ ਕਿਹਾ ਕਿ ਭਾਈ ਦਇਆ ਸਿੰਘ



ਮੈਂ ਕਰਜ਼ਾ ਉਤਾਰ ਕੇ ਸੁਰਖ਼ਰੂ ਹੋ ਗਿਆ ਹਾਂ। ਗੁਰੂ ਸਾਹਿਬ ਨੇ ਨਿਮਰਤਾ ਨਾਲ ਕਿਹਾ ਕਿ ਸ਼ੇਰ ਜੰਗਲ ਦੇ ਵਿੱਚ ਬਾਦਸ਼ਾਹ ਹੁੰਦਾ ਹੈ ਅਤੇ ਨਿਰੰਕਾਰ ਉੱਤੇ ਭਰੋਸਾ ਰੱਖਣ ਲਈ ਕਿਹਾ।



ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਤੋਂ ਹੀ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਣ ਦਾ ਮਨ ਬਣਾ ਲਿਆ ਸੀ। ਇਸ ਇਲਾਕੇ ਵਿੱਚ ਰਹਿਣ ਲਈ ਕੋਈ ਥਾਂ ਨਹੀਂ ਸੀ।



ਜਿਸ ਤੋਂ ਬਾਅਦ ਸੰਗਤ ਦੇ ਫੈਸਲੇ ਨਾਲ ਗੁਰੂ ਸਾਹਿਬ ਨੇ ਪਿੰਡ ਚਕਰ ਚ ਬਿਰਾਜਮਾਨ ਹੋਏ। ਅਗਲੇ ਦਿਨ ਪਿੰਡ ਤਖਤੂਪੁਰਾ ਤੋਂ ਹੁੰਦੇ ਹੋਏ ਪਿੰਡ ਦੀਨਾ ਸਾਹਿਬ ਲਖਮੀਰ ਅਤੇ ਸ਼ਮੀਰ ਕੋਲ ਰਹਿਣ ਦਾ ਮਨ ਬਣਾਇਆ।



ਚਿੱਠੀ ਜ਼ਫ਼ਰਨਾਮਾ ਲਿਖ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀ ਔਰੰਗਜ਼ੇਬ ਤੱਕ ਇਹ ਜ਼ਫ਼ਰਨਾਮਾ ਪਹੁੰਚਾਇਆ ਗਿਆ।



ਇਸ ਅਸਥਾਨ ਨੂੰ ਗੁਰੂ ਜੀ ਦੀ ਬਖਸ਼ਿਸ਼ ਹੈ ਅਤੇ ਮੰਨਿਆ ਜਾਂਦਾ ਹੈ ਕਿ ਜੋ ਵੀ ਇੱਥੇ ਅਰਦਾਸ ਕਰਦਾ ਹੈ, ਉਸ ਦੀ ਅਰਦਾਸ ਕਬੂਲ ਹੁੰਦੀ ਹੈ।



Gurudwara Mehdeana Sahib ਨੂੰ ਅਜੋਕੇ ਸਮੇਂ ਵਿੱਚ ਖੂਬਸੂਰਤੀ ਨਾਲ ਬਣਾਇਆ ਗਿਆ ਹੈ ਅਤੇ ਇੱਥੇ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਹੀ ਬਿਰਤਾਂਤ ਨੂੰ ਬਹੁਤ ਖੂਬਸੂਰਤੀ ਦੇ ਨਾਲ ਵਿਖਾਇਆ ਗਿਆ ਹੈ।



ਇੱਥੇ ਸਿੱਖ ਕੌਮ ਦੇ ਜਰਨੈਲਾਂ-ਯੋਧਿਆਂ ਉੱਤੇ ਕੀਤੇ ਗਏ ਜੁਲਮਾਂ ਬਾਰੇ ਦੱਸਣ ਲਈ ਲੋਕ ਆਪਣੇ ਬੱਚਿਆਂ ਨੂੰ ਇਸ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਹਨ। ਇਸ ਨੂੰ ਸੰਗਤ ਵੇਖ ਕੇ ਨਿਹਾਲ ਹੁੰਦੀ ਹੈ ਅਤੇ ਇਤਿਹਾਸ ਤੋਂ ਜਾਣੂ ਹੁੰਦੀ ਹੈ।