ਕਟਾਣੇ ਤੋਂ ਅੱਗੇ ਚੱਲਦਿਆਂ ਕਲਗੀਧਰ ਪਿਤਾ ਜੀ ਰਾਮਪੁਰ ਦੇ ਲਹਿੰਦੇ ਪਾਸੇ ਇੱਕ ਰੇਰੂ ਦਾ ਰੁੱਖ ਦੇਖ ਕੇ ਕੁਝ ਸਮਾਂ ਰੁਕੇ।

Published by: ਏਬੀਪੀ ਸਾਂਝਾ

ਰਾਮਪੁਰ ਪਿੰਡ ਅਜੇ ਵੱਸ ਹੀ ਰਿਹਾ ਸੀ, ਥੋੜ੍ਹੇ ਜਹੇ ਘਰ ਸਨ ਛੇਤੀ ਹੀ ਸਭ ਨੂੰ ਪਤਾ ਲੱਗਾ ਕੋਈ ਵੱਡਾ ਪੀਰ ਆਇਆ ਹੈ। ਰਵਾਇਤ ਹੈ ਕਿ ਪਿੰਡ ਦਾ ਨੰਬਰਦਾਰ ਜਗਤੀਆ ਸੀ ਉਸ ਨੂੰ ਜਦੋ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਆਏ ਨੇ,

Published by: ਏਬੀਪੀ ਸਾਂਝਾ

ਜੋ ਹਕੂਮਤ ਦੇ ਬਾਗੀ ਆ ਤਾਂ ਇਨਾਮ ਲੈਣ ਦੇ ਲਾਲਚ ਕਰਕੇ ਚੁਪ ਚਾਪ ਘੋੜੀ ਚੜਿਆ ਤੇ ਦਸਮੇਸ਼ ਜੀ ਦੀ ਚੁਗਲੀ ਕਰਨ ਵਾਸਤੇ “ਪਾਇਲ” ਵੱਲ ਨੂੰ ਚੱਲ ਪਿਆ।

Published by: ਏਬੀਪੀ ਸਾਂਝਾ

ਉਦੋਂ ਪਾਇਲ ਚੌਂਕੀ ਹੁੰਦੀ ਸੀ ਪਰ ਪਾਇਲ ਪਹੁੰਚਣ ਤੋਂ ਪਹਿਲਾਂ ਕੱਦੋਂ ਪਿੰਡ ਦੇ ਟਿੱਬਿਆਂ 'ਚੋ ਲੰਘਦਿਆਂ ਘੋੜੀ ਤੋਂ ਡਿੱਗਾ, ਪੈਰ ਰਕਾਬ 'ਚ ਅੜ ਗਿਆ , ਘੋੜੀ ਡਰ ਗਈ, ਰੁਕੀ ਨਾ, ਜਗਤੀਆ ਘਸੀਟ-ਘਸੀਟ ਕੇ ਮਰ ਗਿਆ।

Published by: ਏਬੀਪੀ ਸਾਂਝਾ

ਉਧਰ ਦੂਜੇ ਪਾਸੇ ਜਗਤੀਏ ਦਾ ਭਤੀਜਾ ਭਾਈ ਭਾਰਾ ਛੋਟੀ ਉਮਰ ਦਾ ਸੀ। ਉਹ ਆਪਣੀ ਮਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਨਾਲ ਦੁੱਧ ਲਿਆਇਆ ਸੀ।

Published by: ਏਬੀਪੀ ਸਾਂਝਾ

ਉਹ ਛਕਾਇਆ, ਭਾਰੇ ਦੀ ਮਾਂ ਨੇ ਬੇਨਤੀ ਕੀਤੀ ਮਹਾਰਾਜ ਸ਼ਰੀਕ ਤੰਗ ਕਰਦੇ ਨੇ ਮੇਰੇ ਪੁੱਤ ਦੀ ਜਾਨ ਨੂੰ ਵੀ ਖਤਰਾ ਹੈ ਆਪ ਜੀ ਕ੍ਰਿਪਾ ਕਰੋ ਸਤਿਗੁਰਾਂ ਕਿਹਾ ਤੇਰਾ ਨਾਮ ਕੀ ਹੈ ?

Published by: ਏਬੀਪੀ ਸਾਂਝਾ

ਦਸਿਆ ਜੀ ਮੈਨੂੰ ਪਿੰਡ ਚ ਲੋਕ ਭਾਰਾ ਭਾਰਾ ਕਹਿੰਦੇ ਨੇ ਹੱਸ ਕੇ ਬਾਜਾਂ-ਵਾਲੇ ਪਿਤਾ ਨੇ ਬਚਨ ਕਹੇ ਭਾਈ ਤੂੰ ਸੱਚੀਂ ਬੜਾ ਭਾਰਾ ਹੈ ਤੇਰੀ ਕੁਲ ਵਧੇ ਫੁੱਲੇਗੀ ਬੜਾ ਭਾਰਾ ਪਰਿਵਾਰ ਹੋਵੇਗਾ।

Published by: ਏਬੀਪੀ ਸਾਂਝਾ

ਗੁਰੂ ਪਿਤਾ ਦੀਆਂ ਅਸੀਸਾਂ ਲੈ ਕੇ ਮਾਂ ਪੁੱਤ ਘਰ ਚਲੇ ਗਏ। ਗੁਰੂ ਬਚਨ ਫਲੇ ਅੱਜ ਰਾਮਪੁਰ ਇੱਕ ਵੱਡਾ ਭਾਰਾ ਪਿੰਡ ਹੈ ਪਿੰਡ 'ਚ ਮਾਂਗਟ ਜੱਟਾਂ ਦੀ ਬਹੁ ਗਿਣਤੀ ਹੈ ਜੋ ਬਹੁਤੀ ਭਾਈ ਭਾਰੇ ਦੀ ਹੀ ਔਲਾਦ ਹੈ।

Published by: ਏਬੀਪੀ ਸਾਂਝਾ

ਭਾਰੇ ਦੇ ਤਿੰਨ ਪੁੱਤਰ ਆਸਾ ,ਹੁਸ਼ਿਆਰਾ ਤੇ ਚੰਦੂ ਦੇ ਨਾਂ ਤੇ ਤਿੰਨ ਪੱਤੀਆਂ ਨੇ ਜਿਨ੍ਹਾਂ 'ਚ ਭਾਈ ਭਾਰੇ ਦੀ ਬੰਸ ਵਸਦੀ ਹੈ। ਗੁਰੂ ਸਾਹਿਬ ਰੇਰੂ ਦੇ ਰੁੱਖ ਹੇਠਾਂ ਰੁਕੇ ਸੀ ਹੁਣ ਇੱਥੇ ਅਸਥਾਨ ਬਣਿਆ ਹੋਇਆ ਹੈ

Published by: ਏਬੀਪੀ ਸਾਂਝਾ

ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ, ਇਸ ਅਸਥਾਨ ਦੀ ਸੇਵਾ ਸੰਤ ਅਤਰ ਸਿੰਘ ਜੀ ਨੇ ਕਰਵਾਈ ਸੀ। ਸੰਤਾਂ ਦੇ ਨਾਮ ਨਾਲ ਸ਼ਬਦ ਹੀ ਜੁੜ ਗਿਆ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ

Published by: ਏਬੀਪੀ ਸਾਂਝਾ