ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਵਿਚ ਸਰੀਰ ਦਾ ਤਾਪਮਾਨ ਵੀ ਹੇਠਾਂ ਰਹਿਣ ਲਗਦਾ ਹੈ ਤੇ ਸਟ੍ਰੌਕ ਜਿਹੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ। ਜੋ ਲੋਕ ਸ਼ੂਗਰ, ਬੀਪੀ ਜਾਂ ਦਿਲ ਦੇ ਕਿਸੇ ਰੋਗ ਤੋਂ ਪੀੜਤ ਹਨ, ਉਹਨਾਂ ਲਈ ਖਤਰਾ ਵਧੇਰੇ ਹੁੰਦਾ ਹੈ। ਅਜਿਹੇ ਵਿਚ ਸਾਡਾ ਖਾਣ ਪੀਣ ਤੇ ਦਿਨ-ਚਰਿਆ ਵਿਚ ਅਜਿਹੇ ਬਦਲਾਅ ਲੋੜੀਂਦੇ ਹਨ, ਜੋ ਸਾਨੂੰ ਅਜਿਹੀ ਖਤਰਨਾਕ ਸਥਿਤੀ ਤੋਂ ਦੂਰ ਰੱਖਣ। ਸੋ ਆਓ ਤੁਹਾਨੂੰ ਦੱਸੀਏ ਕਿ ਸਰਦ ਰੁੱਤ ਵਿਚ ਸਟ੍ਰੌਕ ਜਿਹੀ ਗੰਭੀਰ ਸਮੱਸਿਆ ਤੋਂ ਕਿਵੇਂ ਬਚਣਾ ਹੈ - ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਸਟ੍ਰੌਕ ਦੀ ਸਮੱਸਿਆ ਦਾ ਵਧੇਰੇ ਖਤਰਾ ਬੀਪੀ ਅਤੇ ਸ਼ੂਗਰ ਪੀੜਤਾਂ ਨੂੰ ਹੁੰਦਾ ਹੈ। ਇਸ ਲਈ ਜਰੂਰੀ ਹੈ ਕਿ ਇਹਨਾਂ ਨੂੰ ਕੰਟਰੋਲ ਰੱਖਿਆ ਜਾਵੇ। ਇਹਨਾਂ ਵਿਚ ਬਹੁਤਾ ਵਾਧਾ ਜਾਂ ਘਾਟਾ ਨਾ ਹੋਣ ਦਿੱਤਾ ਜਾਵੇ। ਹਰ ਰੋਜ਼ ਇਕ ਚੰਗੀ ਤੇ ਕੰਟਰੋਲ ਡਾਈਟ ਲਈ ਜਾਵੇ। ਬੀਪੀ ਤੇ ਸ਼ੂਗਰ ਨੂੰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸਵੇਰ ਵੇਲੇ ਨਹਾਉਣਾ ਇਕ ਚੰਗੀ ਆਦਤ ਸਮਝੀ ਜਾਂਦੀ ਹੈ। ਪਰ ਇਹ ਗੱਲ ਸਿਆਲਾਂ ਵਿਚ ਲਾਗੂ ਨਹੀਂ ਹੁੰਦੀ ਅਤੇ ਖਾਸਕਰ ਉਹਨਾਂ ਲੋਕਾਂ ਲਈ ਜੋ ਦਿਲ ਦੇ ਰੋਗਾਂ ਤੋਂ ਪੀੜਤ ਜਾਂ ਖਤਰੇ ਵਿਚ ਹਨ। ਸਵੇਰ ਵੇਲੇ ਠੰਡਵਧੇਰੇ ਹੁੰਦੀ ਹੈ। ਅਜਿਹੇ ਵਿਚ ਸਟ੍ਰੌਕ ਜਾਂ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਸਰਦੀ ਵਿਚ ਕੋਸ਼ਿਸ਼ ਕਰੋ ਕਿ ਦਿਨ ਵੇਲੇ ਦੁੱਧ ਨਿਕਲਣ ਬਾਅਦ ਹੀ ਨਹਾਓ। ਠੰਡਾ ਪਾਣੀ ਨਾ ਵਰਤੋ। ਕੌਸੇ ਪਾਣੀ ਨਾਲ ਨਹਾਉਣਾ ਸਹੀ ਰਹਿੰਦਾ ਹੈ। ਸਟ੍ਰੌਕ ਤੋਂ ਬਚਣ ਲਈ ਚੰਗਾ ਖਾਣਪੀਣ ਤੇ ਸਰੀਰਕ ਗਤੀਵਿਧੀ ਜ਼ਰੂਰੀ ਹੈ। ਪਰ ਜੇਕਰ ਕਦੇ ਜੀਵਨ ਵਿਚ ਸਟ੍ਰੌਕ ਦੀ ਸਥਿਤੀ ਬਣ ਜਾਵੇ ਤਾਂ ਇਸ ਤੋਂ ਪਹਿਲਾਂ ਕੁਝ ਇਕ ਸੰਕੇਤ ਸਰੀਰ ਸਾਨੂੰ ਦਿੰਦਾ ਹੈ। ਇਹਨਾਂ ਨੂੰ ਸਮਝਕੇ ਤੁਰੰਤ ਬਚਾਅ ਕੀਤਾ ਜਾ ਸਕਦਾ ਹੈ।