ਸਾਡੇ ਦੇਸ਼ ਵਿੱਚ ਖੋਏ ਦੀ ਖੂਬ ਵਰਤੋਂ ਹੁੰਦੀ ਹੈ, ਖੋਏ ਨੂੰ ਮਾਵਾ ਵੀ ਕਿਹਾ ਜਾਂਦਾ ਹੈ। ਮਠਿਆਈਆਂ ਬਣਾਉਣ ਤੋਂ ਇਲਾਵਾ ਕਈ ਹੋਰ ਪਕਵਾਨਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।



ਜੇਕਰ ਤੁਸੀਂ ਵੀ ਬਾਜ਼ਾਰ 'ਚੋਂ ਮਾਵਾ ਜਾਂ ਖੋਆ ਖਰੀਦਦੇ ਹੋ ਤਾਂ ਤੁਸੀਂ ਵੀ ਮਿਲਾਵਟ ਦਾ ਸ਼ਿਕਾਰ ਹੋ ਸਕਦੇ ਹੋ।



ਖੋਆ ਜਾਂ ਮਾਵਾ ਵਿੱਚ ਮਿਲਾਵਟ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਨਕਲੀ ਖੋਆ ਤਿਆਰ ਕਰਨ ਲਈ ਸਿੰਥੈਟਿਕ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ।



ਕੁੱਝ ਲੋਕ ਦੁੱਧ ਦੇ ਪਾਊਡਰ 'ਚ ਬਨਸਪਤੀ ਘਿਓ ਪਾ ਕੇ ਨਕਲੀ ਮਾਵਾ ਤਿਆਰ ਕਰਦੇ ਹਨ। ਇਸ ਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ।



ਜੇਕਰ ਤੁਸੀਂ ਬਾਜ਼ਾਰ 'ਚੋਂ ਖੋਆ ਖਰੀਦ ਰਹੇ ਹੋ ਤਾਂ ਅਸਲੀ ਅਤੇ ਨਕਲੀ ਖੋਆ ਦੀ ਪਛਾਣ ਕਰਨ ਲਈ ਇਕ ਚਮਚ ਖੋਆ ਲਓ ਅਤੇ ਉਸ 'ਚ ਇਕ ਕੱਪ ਗਰਮ ਪਾਣੀ ਮਿਲਾ ਲਓ।



ਹੁਣ ਇਸ 'ਚ ਥੋੜੀ ਜਿਹੀ ਆਇਓਡੀਨ ਪਾਓ ਅਤੇ ਦੇਖੋ ਜੇਕਰ ਆਇਓਡੀਨ ਪਾਉਣ ਨਾਲ ਖੋਏ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਇਹ ਯਕੀਨਨ ਮਿਲਾਵਟ ਹੈ।



ਨਕਲੀ ਖੋਏ ਦੀ ਪਛਾਣ ਕਰਨ ਲਈ, ਇੱਕ ਬੀਕਰ 'ਚ ਥੋੜਾ ਜਿਹਾ ਖੋਆ ਲਓ, ਫਿਰ ਥੋੜਾ ਜਿਹਾ ਸਲਫਿਊਰਿਕ ਐਸਿਡ ਮਿਲਾਓ। ਜੇਕਰ ਇਸ ਦਾ ਰੰਗ ਬੈਂਗਣੀ ਹੋ ਜਾਂਦਾ ਹੈ ਤਾਂ ਇਹ ਮਿਲਾਵਟ ਵਾਲਾ ਹੈ।



ਜੇਕਰ ਤੁਸੀਂ ਅਸਲੀ ਅਤੇ ਤਾਜ਼ੇ ਖੋਏ ਨੂੰ ਲੈ ਕੇ ਆਪਣੀ ਹਥੇਲੀ 'ਤੇ ਰਗੜਦੇ ਹੋ ਤਾਂ ਇਹ ਤੇਲ ਦਾ ਨਿਸ਼ਾਨ ਛੱਡ ਦਿੰਦਾ ਹੈ।



ਇਸ ਤੋਂ ਇਲਾਵਾ ਸ਼ੁੱਧ ਅਤੇ ਤਾਜਾ ਖੋਇਆ ਮਿਲਾਵਟੀ ਖੋਏ ਨਾਲੋਂ ਹਲਕੇ ਦਾਣੇਦਾਰ ਅਤੇ ਸੁਆਦ ਵਿਚ ਥੋੜ੍ਹਾ ਮਿੱਠਾ ਹੁੰਦਾ ਹੈ।



ਅਸਲੀ ਖੋਏ ਦਾ ਰੰਗ ਨਕਲੀ ਖੋਏ ਨਾਲੋਂ ਚਿੱਟਾ ਅਤੇ ਸਾਫ਼ ਹੋਵੇਗਾ।



ਦੂਜੇ ਪਾਸੇ ਜੇਕਰ ਖੋਆ ਮਿਲਾਵਟੀ ਹੈ ਤਾਂ ਇਹ ਅਸਲੀ ਖੋਏ ਨਾਲੋਂ ਹਲਕਾ ਪੀਲਾ ਅਤੇ ਗੂੜਾ ਰੰਗ ਦਾ ਹੁੰਦਾ ਹੈ।



Thanks for Reading. UP NEXT

ਕੜਾਕੇ ਦੀ ਠੰਡ 'ਚ ਖ਼ੁਦ ਨੂੰ ਇਦਾਂ ਰੱਖੋ ਗਰਮ

View next story